ਨਿਊਜ਼ ਡੈਸਕ: ਤਾਮਿਲਨਾਡੂ ਦੇ ਤਿਰੂਵੱਲੁਰ ਜ਼ਿਲ੍ਹੇ ਵਿੱਚ ਰਾਤ ਕਰੀਬ 8.30 ਵਜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਮੈਸੂਰ ਦਰਭੰਗਾ ਐਕਸਪ੍ਰੈਸ ਦੇ ਅੱਠ ਡੱਬੇ ਮਾਲ ਗੱਡੀ ਨਾਲ ਟਕਰਾ ਕੇ ਪਟੜੀ ਤੋਂ ਉਤਰ ਗਏ। ਇੰਨਾ ਹੀ ਨਹੀਂ ਮੌਕੇ ‘ਤੇ ਭਿਆਨਕ ਅੱਗ ਲੱਗ ਗਈ, ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰੇਲਵੇ ਅਤੇ ਸਥਾਨਿਕ ਪ੍ਰਸ਼ਾਸਨ ਦੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਹਾਸਿਲ ਜਾਣਕਾਰੀ ਅਨੁਸਾਰ ਇਹ ਘਟਨਾ ਤਿਰੂਵੱਲੁਰ ‘ਚ ਉਸ ਸਮੇਂ ਵਾਪਰੀ ਜਦੋਂ ਮੈਸੂਰ ਦਰਭੰਗਾ ਐਕਸਪ੍ਰੈੱਸ ਇਕ ਮਾਲ ਗੱਡੀ ਨਾਲ ਟਕਰਾ ਗਈ। ਇਸ ਟਰੇਨ ਨੂੰ ਬਾਗਮਤੀ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ। ਇਸ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ। ਭਿਆਨਕ ਅੱਗ ਵੀ ਲੱਗ ਗਈ ਹੈ। ਰੇਲਗੱਡੀ ਕਾਵਰਪੇੱਟਾਈ ਰੇਲਵੇ ਸਟੇਸ਼ਨ ‘ਤੇ ਖੜ੍ਹੀ ਸੀ ਤਾਂ ਮਾਲ ਗੱਡੀ ਨਾਲ ਟਕਰਾ ਗਈ। ਇਸ ਦਾ ਮਤਲਬ ਹੈ ਕਿ ਦੋਵੇਂ ਇੱਕੋ ਟ੍ਰੈਕ ‘ਤੇ ਆਏ ਸਨ।
ਤਿਰੂਵੱਲੁਰ ਪੁਲਿਸ ਦੇ ਬਿਆਨ ਅਨੁਸਾਰ ਮੈਸੂਰ ਤੋਂ ਦਰਭੰਗਾ ਵੱਲ ਜਾ ਰਹੀ ਯਾਤਰੀ ਰੇਲਗੱਡੀ ਕਾਵਰਪੇੱਟਾਈ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਤਿਰੂਵੱਲੁਰ ਦੇ ਜ਼ਿਲ੍ਹਾ ਕੁਲੈਕਟਰ ਟੀ ਪ੍ਰਭੂਸ਼ੰਕਰ ਨੇ ਦੱਸਿਆ ਕਿ ਰੇਲ ਹਾਦਸੇ ਤੋਂ ਬਾਅਦ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਨੁਕਸਾਨ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।