ਪੰਜਾਬੀ ਗਾਇਕ ਨੇ ਕੰਗਨਾ ਨੂੰ ਦਿੱਤੀ ਧਮਕੀ, ਕਿਹਾ ਖੋਲਾਂਗਾ ਸਾਰੇ ਰਾਜ਼ ‘ਕੰਗਨਾ ਮੇਰੇ ਨਾਲ ਸ਼ਰਾਬੀ ਹੋ ਕੇ ਹੋਸ਼ ਗੁਆ ਬੈਠੀ ਸੀ’

Global Team
3 Min Read

ਨਿਊਜ਼ ਡੈਸਕ: ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾਂ ਮੁਸੀਬਤ ‘ਚ ਘਿਰ ਜਾਂਦੀ ਹੈ।  ਪਰ ਹਾਲ ਹੀ ਵਿੱਚ ਇੱਕ ਪੰਜਾਬੀ ਗਾਇਕ ਨੇ ਕੰਗਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੰਜਾਬ ਨੂੰ ਗਲਤ ਬੋਲੇਗੀ ਤਾਂ ਉਹ ਸਾਰੇ ਰਾਜ਼ ਖੋਲ ਦੇਵੇਗਾ।

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੂੰ ਪੰਜਾਬ ਬਾਰੇ ਮਾੜੇ ਸ਼ਬਦ ਬੋਲਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਉਸ ਪੋਲ ਖੋਲ੍ਹਣ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਪੰਜਾਬ ਦੇ ਖਿਲਾਫ  ਬੋਲਿਆ ਸੀ, ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਨੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਹਿਮਾਚਲ ਦੇ ਗੁਆਂਢੀ ਸੂਬੇ ਵਿੱਚ ਨਸ਼ਾ ਹੈ ਅਤੇ ਸੂਬੇ ਦੇ ਨੌਜਵਾਨ ਸ਼ਰਾਬ ਦੇ ਆਦੀ ਹਨ, ਜਦੋਂਕਿ ਹਿਮਾਚਲ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਹਿਮਾਚਲ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਵੀ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਪੰਜਾਬ ਦਾ ਨਾਂ ਨਹੀਂ ਸੀ ਲਿਆ ਪਾਰ ਇਸ਼ਾਰਾ ਪੰਜਾਬ ਵੱਲ ਹੀ ਸੀ।

ਜਸਬੀਰ ਜੱਸੀ  ਨੂੰ ਕੰਗਨਾ ਦੀ ਇਹ ਗੱਲ ‘ਤੇ ਗੁੱਸਾ ਆਇਆ ਤੇ ਉਨ੍ਹਾਂ ਚੇਤਾਵਨੀ ਦੇ ਦਿਤੀ  ਕਿ ਉਹ ਅਜਿਹਾ ਕਰਨਾ ਬੰਦ ਕਰ ਦੇਵੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਉਨ੍ਹਾਂ  ਕਿਹਾ, “ਮੈਂ ਹੁਣ ਇਹ ਕਹਿਣ ਲਈ ਮਜਬੂਰ ਹਾਂ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਬਣਾ ਰਹੀ ਹੈ। ਇੱਕ ਵਾਰ ਉਹ ਮੇਰੇ ਅਤੇ ਇੱਕ ਮਹਿਲਾ ਦੋਸਤ ਨਾਲ ਦਿੱਲੀ ਵਿੱਚ ਆਪਣੀ ਕਾਰ ਵਿੱਚ ਸ਼ਰਾਬ ਪੀ ਕੇ ਬੈਠੀ ਸੀ ਅਤੇ ਉਸ ਦਾ ਆਪਣੇ ਆਪ ‘ਤੇ ਕੋਈ ਕਾਬੂ ਨਹੀਂ ਸੀ। ਉਸ ਨੇ ਸ਼ਰਾਬ ਅਤੇ ਡਰੱਗਸ ਦਾ ਜਿੰਨਾ ਸੇਵਨ ਕੀਤਾ ਹੈ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕਿਸੇ ਨੇ ਉਨਾ ਕੀਤਾ ਹੋਵੇਗਾ। ਜੇਕਰ ਉਹ ਪੰਜਾਬ ਬਾਰੇ ਗੱਲ ਕਰਨਾ ਬੰਦ ਨਹੀਂ ਕਰਦੀ, ਤਾਂ ਮੈਂ ਉਸ ਦੀਆਂ ਸਾਰੀਆਂ ਕਹਾਣੀਆਂ ਸਾਰਿਆਂ ਨੂੰ ਦੱਸਾਂਗਾ।

ਨਾਲ ਹੀ ਉਨ੍ਹਾਂ ਕਿਹਾ ਕਿ ਕੰਗਨਾ ਮਾਨਸਿਕ ਰੋਗੀ ਹੈ ਇਸ ਲਈ ਉਸਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ। ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment