ਹਰਿਆਣਾ ‘ਚ ਭਾਜਪਾ ਨੂੰ ਝਟਕਾ, ਉਮੀਦਵਾਰ ਨੇ ਟਿਕਟ ਕੀਤੀ ਵਾਪਸ

Global Team
2 Min Read

ਹਰਿਆਣਾ ਵਿੱਚ ਭਾਜਪਾ ਨੂੰ ਕਰਾਰਾ ਝਟਕਾ ਦਿੰਦਿਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਿਹੋਵਾ ਸੀਟ ਤੋਂ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਕੰਵਲਜੀਤ ਸਿੰਘ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਸਿੱਖ ਪਰਿਵਾਰ ਦੇ ਕੁਝ ਮੈਂਬਰਾਂ ਵਿਚ ਨਾਰਾਜ਼ਗੀ ਹੈ ਜਿਸ ਕਾਰਨ ਮੈਂ ਇਹ ਫੈਸਲਾ ਲਿਆ ਹੈ।

ਦਰਅਸਲ ਉਸ ਦੀਆਂ ਪਾਕਿਸਤਾਨੀ ਫੌਜ ਨਾਲ ਤਸਵੀਰਾਂ ਵਾਇਰਲ ਹੋਇਆਂ ਹਨ। ਭਾਜਪਾ ਦੇ ਪਿਹੋਵਾ ਤੋਂ ਉਮੀਦਵਾਰ ਕਵਲਜੀਤ ਸਿੰਘ ਅਜਰਾਣਾ (Kawaljeet Singh Ajrana) ਦੀਆਂ ਫੋੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਸ ਪਾਕਿਸਤਾਨੀ ਅਫਸਰ ਦੇ ਹੱਥੋਂ ਮਠਿਆਈਆਂ ਖਾ ਰਹੇ ਹਨ ਅਤੇ ਫੌਜ ਦੇ ਨਾਲ ਇਕ ਗਰੁੱਪ ਫੋਟੋ ਕਰਵੇ ਰਹੇ ਹਨ। ਇਸ ਫੋਟੋਆਂ ਉਸ ਸਮੇਂ ਵਾਇਰਲ ਹੋਇਆ ਹਨ, ਜਦੋਂ ਭਾਜਪਾ ਨੇ ਕਵਲਜੀਤ ਨੂੰ ਟਿਕਟ ਦਿੱਤੀ ਹੈ।

ਇਸ ਤੋਂ ਬਾਅਦ ਭਾਜਪਾ ਵਿੱਚ ਹਲਚਲ ਮਚ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਭਾਜਪਾ ਤੇ ਕਵਲਜੀਤ ਸਿੰਘ ਅਜਰਾਣਾ ਦੀ ਟਿਕਟ ਬਦਲਣ ਲਈ ਦਬਾਅ ਬਣਨ ਲੱਗਾ, ਜਿਸ ਤੋਂ ਬਾਅਦ ਕਵਲਜੀਤ ਸਿੰਘ ਅਜਰਾਣਾ ‘ਤੇ ਵੀ ਦਬਾਅ ਪਾਇਆ ਗਿਆ ਅਤੇ ਫਿਰ ਅਜਰਾਣਾ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ।

ਹਾਲ ਹੀ ਵਿੱਚ ਭਾਜਪਾ ਨੇ ਕੰਵਲਜੀਤ ਸਿੰਘ ਨੂੰ ਪਿਹੋਵਾ ਤੋਂ ਆਪਣਾ ਉਮੀਦਵਾਰ ਬਣਾਇਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment