ਭਾਰਤੀ ਮੂਲ ਦੀ ਡਾਕਟਰ ਧੋਖਾਧੜੀ ਮਾਮਲੇ ’ਚ ਦੋਸ਼ੀ ਕਰਾਰ, ਹੁਣ ਜੇਲ੍ਹ ‘ਚ ਕੱਟਣੀ ਪਵੇਗੀ ਬਾਕੀ ਦੀ ਜ਼ਿੰਦਗੀ

Global Team
2 Min Read

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ’ਚ 51 ਸਾਲਾ ਭਾਰਤੀ ਡਾਕਟਰ ਨੂੰ ਧੋਖਾਧੜੀ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਮੋਨਾ ਘੋਸ਼ ਨੇ ਜਾਅਲੀ ਭਰਪਾਈ ਦੇ ਦਾਅਵਿਆਂ ਲਈ ਮੈਡੀਕਲ ਰਿਕਾਰਡ ਨੂੰ ਜਾਅਲੀ ਬਣਾਉਣ ਲਈ ਦੋਸ਼ੀ ਮੰਨਿਆ ਹੈ। ਉਹ ਗਾਇਨੇਕੋਲੋਜੀ ਸੇਵਾਵਾਂ ਦੇ ਮਾਹਰ ਹਨ ਅਤੇ ਪ੍ਰੋਗਰੈਸਿਵ ਵੂਮੈਨ ਹੈਲਥਕੇਅਰ ਦੇ ਨਾਂਅ ਨਾਲ ਅਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਮੋਨਾ ਘੋਸ਼ ਨੂੰ  ਹਰੇਕ ਮਾਮਲੇ ‘ਚ 10 ਸਾਲ ਤਕ ਕੈਦ ਦੀ ਸਜ਼ਾ ਹੋ ਸਕਦੀ ਹੈ।

ਅਮਰੀਕੀ ਜ਼ਿਲ੍ਹਾ ਜੱਜ ਫ੍ਰੈਂਕਲਿਨ ਯੂ ਵਾਲਡਰਰਾਮਾ ਨੇ ਸਜ਼ਾ ਸੁਣਾਉਣ ਲਈ 22 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਮੁਲਜ਼ਮ ਡਾਕਟਰ ਨੇ ਮੰਨਿਆ ਕਿ ਉਹ ਧੋਖਾਧੜੀ ਨਾਲ ਪ੍ਰਾਪਤ ਕੀਤੇ ਫੰਡਾਂ ਵਿੱਚੋਂ 15 ਲੱਖ ਡਾਲਰ ਤੋਂ ਵੱਧ ਦੀ ਅਦਾਇਗੀ ਕਰਨ ਲਈ ਦੇਣਦਾਰ ਸੀ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਡਾ. ਘੋਸ਼ ਧੋਖਾਧੜੀ ਰਾਹੀਂ ਪ੍ਰਾਪਤ ਕੀਤੇ ਘੱਟੋ-ਘੱਟ 2.4 ਮਿਲੀਅਨ ਡਾਲਰ ਦੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੈ। ਸਜ਼ਾ ਸੁਣਾਉਣ ਸਮੇਂ ਅਦਾਲਤ ਵੱਲੋਂ ਅੰਤਿਮ ਰਕਮ ਦਾ ਫੈਸਲਾ ਕੀਤਾ ਜਾਵੇਗਾ।

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, 2018 ਤੋਂ 2022 ਤੱਕ, ਡਾ. ਘੋਸ਼ ਨੇ ਮੈਡੀਕੇਡ, ਟ੍ਰਾਈਕੇਅਰ ਅਤੇ ਹੋਰ ਬੀਮਾ ਕੰਪਨੀਆਂ ਨੂੰ ਦਾਅਵੇ ਪੇਸ਼ ਕੀਤੇ ਜੋ ਡਾਕਟਰੀ ਤੌਰ ’ਤੇ ਜ਼ਰੂਰੀ ਨਹੀਂ ਸਨ। ਉਸ ਨੇ ਆਪਣੇ ਮੁਲਾਜ਼ਮਾਂ ਨੂੰ ਵੀ ਫਰਜ਼ੀ ਕਲੇਮ ਜਮ੍ਹਾ ਕਰਵਾ ਦਿੱਤਾ। ਹਾਲਾਂਕਿ, ਕੁਝ ਦਾਅਵੇ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਪੇਸ਼ ਕੀਤੇ ਗਏ ਸਨ। ਡਾ ਘੋਸ਼ ਨੇ ਮੰਨਿਆ ਕਿ ਉਸਨੇ ਫਰਜ਼ੀ ਦਾਅਵਿਆਂ ਦਾ ਸਮਰਥਨ ਕਰਨ ਲਈ ਝੂਠੇ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਵੀ ਬਣਾਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment