ਜਸਮੀਤ ਕੌਰ ਬੈਂਸ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਸਿੱਖ ਔਰਤ

Rajneet Kaur
3 Min Read

ਨਿਊਜ਼ ਡੈਸਕ: ਇੱਕ ਹੋਰ ਭਾਰਤੀ ਮਹਿਲਾ ਨੇ ਅਮਰੀਕਾ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਹੈ। ਭਾਰਤੀ ਮੂਲ ਦੀ ਸਿੱਖ ਮਹਿਲਾ ਡਾਕਟਰ ਜਸਮੀਤ ਕੌਰ ਬੈਂਸ ਨੇ ਅਮਰੀਕੀ ਮਿਡਟਰਮ ਪੋਲ ਵਿੱਚ ਜਿੱਤ ਦਰਜ ਕੀਤੀ ਹੈ। ਜਸਮੀਤ ਕੌਰ ਬੈਂਸ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਹੈ।

ਜਸਮੀਤ ਕੌਰ ਬੈਂਸ ਨੇ ਕੇਨ ਕਾਉਂਟੀ ਵਿੱਚ ਆਪਣੀ ਪ੍ਰਤੀਯੋਗੀ ਲੈਟੀਸੀਆ ਪੇਰੇਜ਼ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਬੈਂਸ ਨੂੰ 10,827 ਵੋਟਾਂ ਨਾਲ 58.9 ਫੀਸਦੀ ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਮੁਕਾਬਲੇਬਾਜ਼ ਲੈਟੀਸੀਆ ਪੇਰੇਜ਼ ਨੂੰ 7,555 ਵੋਟਾਂ ਨਾਲ 41.1 ਫੀਸਦੀ ਵੋਟਾਂ ਮਿਲੀਆਂ। ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਵਜੋਂ ਜਸਮੀਤ ਕੌਰ ਬੈਂਸ ਦੀ ਜਿੱਤ ‘ਤੇ ਖੁਸ਼ੀ ਦਾ ਮਾਹੌਲ ਹੈ।

ਜਸਮੀਤ ਬੇਕਰਸਫੀਲਡ ਰਿਕਵਰੀ ਸਰਵਿਸਜ਼ ਵਿਖੇ ਮੈਡੀਕਲ ਡਾਇਰੈਕਟਰ ਹੈ।ਜਸਮੀਤ ਕੌਰ ਬੈਂਸ ਨੇ ਕੋਵਿਡ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਫੀਲਡ ਹਸਪਤਾਲ ਬਣਾਏ। ਉਸਨੂੰ ਕੈਲੀਫੋਰਨੀਆ ਅਕੈਡਮੀ ਆਫ ਫੈਮਲੀ ਫਿਜ਼ੀਸ਼ੀਅਨ ਦੁਆਰਾ 2019 ਦੇ ਹੀਰੋ ਆਫ ਫੈਮਿਲੀ ਮੈਡੀਸਨ ਅਤੇ ਗ੍ਰੇਟਰ ਬੇਕਰਸਫੀਲਡ ਚੈਂਬਰ ਆਫ ਕਾਮਰਸ ਤੋਂ 2021 ਦੇ ਸੁੰਦਰ ਬੇਕਰਸਫੀਲਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਚੋਣ ਜਿੱਤਣ ਤੋਂ ਬਾਅਦ ਜਸਮੀਤ ਨੇ ਕਿਹਾ ਕਿ ਉਹ ਸਿਹਤ ਸੰਭਾਲ, ਰਿਹਾਇਸ਼, ਪਾਣੀ ਦੀ ਸਹੂਲਤ ਅਤੇ ਹਵਾ ਦੀ ਗੁਣਵੱਤਾ ਨੂੰ ਪਹਿਲ ਦੇਵੇਗੀ।

ਇਸ ਦੇ ਨਾਲ ਹੀ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਜਸਮੀਤ ਨੇ ਇੱਕ ਸੰਦੇਸ਼ ਵਿੱਚ ਲਿਖਿਆ, “ਇਹ ਇੱਕ ਰੋਮਾਂਚਕ ਰਾਤ ਹੈ, ਮੈਂ ਸ਼ੁਰੂਆਤੀ ਰੂਝਾਨ ਤੋਂ ਉਤਸ਼ਾਹਿਤ ਹਾਂ ਅਤੇ ਕੇਰਨ ਕਾਉਂਟੀ ਵਿੱਚ ਮਿਲੇ ਸਮਰਥਨ ਲਈ ਲੋਕਾਂ ਦੀ ਧੰਨਵਾਦੀ ਹਾਂ।” ਉਨ੍ਹਾਂ ਦਾ ਹਲਕਾ ਅਰਵਿਨ ਜ਼ਿਲ੍ਹੇ ਤੋਂ ਡੇਲਾਨੋ ਤੱਕ ਹੈ। ਇਸ ਵਿੱਚ ਪੂਰਬੀ ਬੇਕਰਸਫੀਲਡ ਦਾ ਜ਼ਿਆਦਾਤਰ ਹਿੱਸਾ ਵੀ ਸ਼ਾਮਲ ਹੈ। ਜਸਮੀਤ ਦੇ ਪਿਤਾ ਨੇ ਇੱਕ ਆਟੋ ਮਕੈਨਿਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਉਹ ਕਾਰ ਡੀਲਰਸ਼ਿਪ ਦੇ ਮਾਲਕ ਬਣੇ। ਜਸਮੀਤ ਕੌਰ ਨੇ ਕੁੱਝ ਦਿਨ ਆਪਣੇ ਪਿਤਾ ਦੇ ਕੰਮ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਰੀਅਰ ਮੈਡੀਕਲ ‘ਚ ਬਣਾਇਆ।ਜਸਮੀਤ ਕੌਰ ਬੈਂਸ ਨੇ ਕੋਵਿਡ ਦੌਰ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਫੀਲਡ ਹਸਪਤਾਲਾਂ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੈਲੀਫੋਰਨੀਆ ਅਕੈਡਮੀ ਆਫ ਫੈਮਲੀ ਫਿਜ਼ੀਸ਼ੀਅਨ ਵੱਲੋਂ 2019 ਹੀਰੋ ਆਫ ਫੈਮਿਲੀ ਮੈਡੀਸਨ ਅਤੇ ਗ੍ਰੇਟਰ ਬੇਕਰਸਫੀਲਡ ਚੈਂਬਰ ਆਫ ਕਾਮਰਸ ਤੋਂ 2021 ਬਿਊਟੀਫੁੱਲ ਬੇਕਰਸਫੀਲਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਭਾਰਤ ਅਤੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਡਾ. ਜਸਮੀਤ ਕੌਰ ਬੈਂਸ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਵਜੋਂ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

Share this Article
Leave a comment