ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਹੋਈ ਦੋ ਸਾਲ ਦੀ ਸਜ਼ਾ

TeamGlobalPunjab
1 Min Read

ਨਿਊਯਾਰਕ: ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਨੂੰ ਇੱਕ ਹੈਲਥਕੇਅਰ ਫਰਾਡ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਜ਼ੁਰਮਾਨਾ ਅਤੇ ਮੁਆਵਜ਼ੇ ਦੇ ਰੂਪ ਵਿੱਚ ਦੱਸ ਲੱਖ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਡਾਕਟਰ ‘ਤੇ ਓਪਓਇਡ ਦਰਦ ਨਿਵਾਰਕ ਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਗੈਰ ਕਾਨੂੰਨੀ ਰੂਪ ਨਾਲ ਹਜ਼ਾਰਾਂ ਦਵਾਈਆਂ ਵੰਡਣ ਦਾ ਇਲਜ਼ਾਮ ਲੱਗਿਆ ਹੈ।

ਸੈਂਟਰਲ ਡਿਸਟਰਿਕ ਆਫ ਕੈਲੀਫੋਰਨੀਆ ਦੀ ਯੂਐੱਸ ਡਿਸਟਰਿਕ ਜੱਜ ਫਿਲਿਪ ਨੇ ਕੈਲੀਫੋਰਨੀਆ ਦੇ 50 ਸਾਲਾ ਕੇਨ ਕੁਮਾਰ ਨੂੰ ਸਜ਼ਾ ਸੁਣਾਈ। ਜੱਜ ਨੇ ਕੁਮਾਰ ਨੂੰ 5,09,365 ਅਮਰੀਕੀ ਡਾਲਰ ਮੁਆਵਜ਼ਾ ਦੇਣ ਅਤੇ 72,000 ਡਾਲਰ ਦਾ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ, ਇਸ ਤੋਂ ਇਲਾਵਾ 4,94,900 ਡਾਲਰ ਦੀ ਉਨ੍ਹਾਂ ਦੀ ਜ਼ਾਇਦਾਦ ਜਬਤ ਕੀਤੀ ਜਾਵੇਗੀ।

ਕੁਮਾਰ ਨੇ ਅਪ੍ਰੈਲ 2019 ਵਿੱਚ ਹੈਲਥ ਕੇਅਰ ਫਰਾਡ ਅਤੇ ਵੱਡੀ ਗਿਣਤੀ ਵਿੱਚ ਹਾਇਡਰੋਕੋਡੋਨ ਵੰਡਣ ਦੇ ਇਲਜ਼ਾਮ ਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਨੂੰ 24 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਉਸ ਤੋਂ ਬਾਅਦ ਤਿੰਨ ਸਾਲ ਤੱਕ ਉਨ੍ਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾਵੇਗਾ।

- Advertisement -

Share this Article
Leave a comment