ਨਿਊਜ਼ ਡੈਸਕ: ਜ਼ਰਾਈਲ-ਹਮਾਸ ਦੀ ਜੰਗ ’ਚ ਸਭ ਤੋਂ ਜ਼ਿਆਦਾ ਨੁਕਸਾਨ ਆਮ ਨਾਗਰਿਕ ਝੱਲ ਰਹੇ ਹਨ। ਦੱਖਣੀ ਗਾਜ਼ਾ ਦੇ ਰਾਫਾ ਸ਼ਹਿਰ ’ਚ ਐਤਵਾਰ ਨੂੰ ਸ਼ਰਨਾਰਥੀ ਫਲਸਤੀਨੀਆਂ ਦੇ ਕੈਂਪ ‘ਤੇ ਇਜ਼ਰਾਇਲੀ ਹਮਲੇ ਵਿਚ ਕਰੀਬ 45 ਲੋਕਾਂ ਦੀ ਮੌਤ ਹੋ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਨੂੰ ਇਕ ‘ਦੁਖਦ ਗ਼ਲਤੀ’ ਮੰਨਿਆ ਹੈ। ਹਮਾਸ ਨਾਲ ਲੜਾਈ ਲੜ ਰਿਹਾ ਇਜ਼ਰਾਈਲ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਤੱਕ ਕਿ ਉਸ ਦੇ ਸਭ ਤੋਂ ਨਜ਼ਦੀਕੀਆਂ, ਜਿਵੇਂ ਅਮਰੀਕਾ ਨੇ ਨਾਗਰਿਕਾਂ ਦੀ ਮੌਤ ‘ਤੇ ਨਾਰਾਜ਼ਗੀ ਪ੍ਰਗਟਾਈ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰ ਰਿਹਾ ਹੈ, ਜਦਕਿ ਦੁਨੀਆ ਦੀਆਂ ਸਿਖਰਲੀਆਂ ਅਦਾਲਤਾਂ ਵਿਚ ਵੀ ਉਸ ਖ਼ਿਲਾਫ਼ ਆਵਾਜ਼ਾਂ ਉੱਠ ਰਹੀਆਂ ਹਨ। ਪਿਛਲੇ ਹਫ਼ਤੇ ਅੰਤਰਰਾਸ਼ਟਰੀ ਅਦਾਲਤ ਨੇ ਇਜ਼ਰਾਈਲ ਤੋਂ ਰਾਫਾ ਵਿਚ ਆਪਣੇ ਹਮਲੇ ਰੋਕਣ ਲਈ ਕਿਹਾ ਸੀ। ਯੂਰਪੀ ਸੰਘ ਦੇ ਵਿਦੇਸ਼ ਮੰਤਰੀ ਜੋਸੇਫ ਬੋਰੇਲ ਨੇ ਰਾਫਾ ‘ਤੇ ਇਜ਼ਰਾਈਲ ਦੇ ਰਾਤ ਭਰ ਦੇ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਜ਼ਰਾਈਲ ‘ਤੇ ਅੰਤਰਰਾਸ਼ਟਰੀ ਅਦਾਲਤ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ।
ਨੇਤਨਯਾਹੂ ਨੇ ਸੋਮਵਾਰ ਨੂੰ ਇਜ਼ਰਾਈਲ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, “ਬੇਕਸੂਰ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੀਤੀ ਰਾਤ ਇਕ ਦੁਖਦਾਈ ਗ਼ਲਤੀ ਹੋ ਗਈ।” ਉਨ੍ਹਾਂ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਸਿੱਟੇ ਕੱਢਾਂਗੇ, ਕਿਉਂਕਿ ਇਹ ਸਾਡੀ ਨੀਤੀ ਹੈ।
🚨🇪🇺🇵🇸EU TO SEND TASK FORCE TO RAFAH BORDER
EU Foreign Minister Joseph Borrell condemned Israel’s overnight attack on Rafah, accusing Israel of ignoring the International Court of Justice.
“The ruling of the court in The Hague last week must be implemented; Israel continues the… pic.twitter.com/W3roPcXO29
— Mario Nawfal (@MarioNawfal) May 27, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।