ਲੇਖਿਕਾ ਨੇ ਡੋਨਾਲਡ ਟਰੰਪ ‘ਤੇ ਲਗਾਇਆ ਜਬਰ-ਜਨਾਹ ਦਾ ਦੋਸ਼, ਮੁਕੱਦਮਾ ਸ਼ੁਰੂ

Rajneet Kaur
3 Min Read

ਨਿਊਯਾਰਕ: ਨਿਊਯਾਰਕ ਦੀ ਇਕ ਲੇਖਿਕਾ ਨੇ ਦਾਅਵਾ ਕੀਤਾ ਹੈ ਕਿ ਡੋਨਾਲਡ ਟਰੰਪ ਨੇ 1990 ਦੇ ਦਹਾਕੇ ਵਿੱਚ ਬਰਗਡੋਰਫ ਗੁਡਮੈਨ ਡਰੈਸਿੰਗ ਰੂਮ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਪੀੜਿਤ ਨੇ ਮੁਕੱਦਮੇ ਦੇ ਦੂਜੇ ਦਿਨ ਕਥਿਤ ਹਮਲੇ ਬਾਰੇ ਗ੍ਰਾਫਿਕ ਵੇਰਵਿਆਂ ਨਾਲ ਗਵਾਹੀ ਦਿੱਤੀ। ਈ. ਜੀਨ ਕੈਰੋਲ ਨੇ ਕਿਹਾ ਕਿ ਉਹ ਦਹਾਕਿਆਂ ਤੱਕ ਇਸ ਲਈ ਚੁੱਪ ਰਹੀ ਕਿਉਂਕਿ ਉਸਨੂੰ ਡਰ ਸੀ ਕਿ ਜੇਕਰ ਉਹ ਸਾਰਿਆਂ ਦੇ ਸਾਹਮਣੇ ਆਈ ਤਾਂ ਟਰੰਪ ਉਸਦੀ ਜ਼ਿੰਦਗੀ ਤਬਾਹ ਕਰ ਦਵੇਗਾ। ਬੁੱਧਵਾਰ ਨੂੰ ਮੈਨਹਟਨ ਫੈਡਰਲ ਅਦਾਲਤ ਵਿੱਚ, ਕੈਰੋਲ ਨੇ ਗਵਾਹੀ ਦਿੱਤੀ ਕਿ ਉਸਨੇ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ ਲਈ ਮੁਕੱਦਮਾ ਦਾਇਰ ਕੀਤਾ ਹੈ।

79 ਸਾਲਾ ਕੈਰੋਲ ਨੇ ਕਿਹਾ, ‘ਮੈਂ ਇੱਥੇ ਹਾਂ ਕਿਉਂਕਿ ਡੋਨਾਲਡ ਟਰੰਪ ਨੇ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਮੈਂ ਇਸ ਬਾਰੇ ਲਿਖਿਆ ਤਾਂ ਉਸ ਨੇ ਕਿਹਾ ਕਿ ਐਵੇਂ ਦਾ ਕੁਝ ਵੀ ਨਹੀਂ ਹੋਇਆ ਹੈ। ਜੀਨ ਕੈਰੋਲ ਨੇ ਆਪਣੀ ਕਿਤਾਬ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਟਰੰਪ ਨੇ 1995-96 ਵਿੱਚ ਮੈਨਹਟਨ ਦੇ ਇੱਕ ਲਗਜ਼ਰੀ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਉਸ ਨਾਲ ਜ਼ਬਰਦਸਤੀ ਕੀਤੀ ਸੀ। ਲੇਖਿਕਾ ਨੇ ਦਾਅਵਾ ਕੀਤਾ ਕਿ ਪਹਿਲਾਂ ਔਰਤਾਂ ਨੂੰ ਉਨ੍ਹਾਂ ਦੇ ਅੰਡਰਗਾਰਮੈਂਟ ਦਿਖਾ ਕੇ, ਟਰੰਪ ਨੇ ਉਨ੍ਹਾਂ ਨੂੰ ਖਰੀਦਣ ਬਾਰੇ ਸਲਾਹ ਲਈ ਅਤੇ ਫਿਰ ਚੇਂਜਿੰਗ ਰੂਮ ਵਿੱਚ ਉਨ੍ਹਾਂ ‘ਤੇ ਹਮਲਾ ਕੀਤਾ। ਲੇਖਿਕਾ ਨੇ ਲਿਖਿਆ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ। ਟਰੰਪ ਦੇ ਖਿਲਾਫ ਹੁਣ ਦੰਡਾਤਮਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੀਨ ਕੈਰੋਲ ਦੇ ਗੰਭੀਰ ਦੋਸ਼ਾਂ ਦਾ ਜਵਾਬ ਸਾਬਕਾ ਅਮਰੀਕੀ ਰਾਸ਼ਟਰਪਤੀ ਵੱਲੋਂ ਵੀ ਦਿੱਤਾ ਜਾ ਰਿਹਾ ਹੈ। ਟਰੰਪ ਦੇ ਵਕੀਲ ਨੇ ਕਿਹਾ ਕਿ ਜੀਨ ਕੈਰੋਲ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸ਼ੁਰੂਆਤੀ ਦਲੀਲਾਂ ਵਿੱਚ ਉਹ ਖੁਦ ਡੋਨਾਲਡ ਟਰੰਪ ਦੇ ਪੈਸੇ ਅਤੇ ਪ੍ਰਸਿੱਧੀ ਤੋਂ ਪ੍ਰੇਰਿਤ ਸੀ।  ਦੱਸ ਦੇਈਏ ਕਿ 2019 ‘ਚ ਪਹਿਲੀ ਵਾਰ ਲੇਖਿਕਾ  ਕੈਰੋਲ ਨੇ ਟਰੰਪ ‘ਤੇ ਇਹ ਇਲਜ਼ਾਮ ਲਗਾਇਆ ਸੀ।

ਲੇਖਿਕਾ ਨੇ ਡੋਨਾਲਡ ਟਰੰਪ ‘ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਪਰ ਉਸ ਲਈ ਬਲਾਤਕਾਰ ਦੇ ਦਾਅਵੇ ਨੂੰ ਸਾਬਤ ਕਰਨਾ ਸੰਭਵ ਨਹੀਂ ਸੀ। ਇਸ ਦੌਰਾਨ, ਨਿਊਯਾਰਕ ਵਿੱਚ ਨਵੰਬਰ 2022 ਵਿੱਚ ਨਵਾਂ ਕਾਨੂੰਨ ਲਾਗੂ ਹੋਇਆ ਜਿਸ ਨਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਹਮਲਿਆਂ ਦੇ ਦਹਾਕਿਆਂ ਬਾਅਦ ਆਪਣੇ ਕਥਿਤ ਦੁਰਵਿਵਹਾਰ ਕਰਨ ਵਾਲਿਆਂ ‘ਤੇ ਮੁਕੱਦਮਾ ਕਰਨ ਲਈ ਇੱਕ ਸਾਲ ਦੀ ਇਜਾਜ਼ਤ ਦਿੱਤੀ ਗਈ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ, ਕੈਰੋਲ ਨੇ ਡੋਨਾਲਡ ਟਰੰਪ ‘ਤੇ “ਜ਼ਬਰਦਸਤੀ ਬਲਾਤਕਾਰ ਅਤੇ ਛੇੜਛਾੜ” ਦਾ ਦੋਸ਼ ਲਾਉਂਦਿਆਂ ਇੱਕ ਨਵਾਂ ਮੁਕੱਦਮਾ ਦਾਇਰ ਕੀਤਾ। ਇਨ੍ਹਾਂ ਦੋਸ਼ਾਂ ਤੋਂ ਬਾਅਦ ਟਰੰਪ ਦੇ ਵਕੀਲ ਨੇ ਦੋਸ਼ ਲਗਾਇਆ ਹੈ ਕਿ ਕੈਰੋਲ ਅਜਿਹਾ ਸਿਰਫ ਪ੍ਰਸਿੱਧੀ ਹਾਸਿਲ ਕਰਨ ਲਈ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment