ਓਨਟਾਰੀਓ ਨੇ ਫੈਡਰਲ ਸਰਕਾਰ ਨਾਲ ਕੀਤੀ 10.2 ਬਿਲੀਅਨ ਡਾਲਰ ਦੀ ਚਾਈਲਡ ਕੇਅਰ ਡੀਲ

TeamGlobalPunjab
1 Min Read

ਓਟਵਾ: ਓਨਟਾਰੀਓ ਨੇ ਫੈਡਰਲ ਸਰਕਾਰ ਨਾਲ ਐਤਵਾਰ ਨੂੰ 10.2 ਬਿਲੀਅਨ ਡਾਲਰ ਦੀ ਚਾਈਲਡ ਕੇਅਰ ਡੀਲ ਕੀਤੀ ਹੈ। ਜਿਸ ਤੋਂ ਬਾਅਦ ਇਸ ਸਾਲ ਦੇ ਅਖੀਰ ਤੱਕ ਪ੍ਰੋਵਿੰਸ ਵਿੱਚ ਚਾਈਲਡ ਕੇਅਰ ਫੀਸ ਵਿੱਚ ਵੱਡੀ ਕਟੌਤੀ ਹੋਵੇਗੀ।

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪ੍ਰੀਮੀਅਰ ਡੱਗ ਫੋਰਡ ਗ੍ਰੇਟਰ ਟੋਰਾਂਟੋ ਏਰੀਆ ‘ਚ ਇਸ ਡੀਲ ਦਾ  ਸੋਮਵਾਰ ਨੂੰ ਐਲਾਨ ਕਰਨਗੇ।

ਇਸ ਡੀਲ ਦੇ ਤਹਿਤ ਦਸੰਬਰ ਦੇ ਅਖੀਰ ਤੱਕ ਓਨਟਾਰੀਓ ਔਸਤ ਫੀਸ ਵਿੱਚ 50 ਫੀਸਦੀ ਦੀ ਕਟੌਤੀ ਕਰੇਗਾ, ਪੰਜ ਸਾਲ ਖ਼ਤਮ ਹੋਣ ‘ਤੇ ਚਾਈਲਡ ਕੇਅਰ ਵਿੱਚ 86,000 ਨਵੀਂਆਂ ਥਾਂਵਾਂ ਤਿਆਰ ਕਰੇਗਾ, ਚਾਈਲਡ ਕੇਅਰ ਵਰਕਰਜ਼ ਲਈ ਘੱਟ ਤੋਂ ਘੱਟ ਉਜਰਤ ਘੰਟੇ ਦੇ 18 ਡਾਲਰ ਤੇ ਸੁਪਰਵਾਈਜ਼ਰਜ਼ ਲਈ ਘੰਟੇ ਦੇ 20 ਡਾਲਰ ਕਰੇਗਾ।

ਇਸ ਤੋਂ ਇਲਾਵਾ ਚਾਈਲਡ ਕੇਅਰ ਵਾਲੀਆਂ ਥਾਂਵਾਂ ਲਾਇਸੰਸਸ਼ੁਦਾ ਹੋਣਗੀਆਂ ਤੇ ਇਸ ਲਈ ਪਬਲਿਕ ਤੇ ਗੈਰ ਮੁਨਾਫੇ ਵਾਲੀਆਂ ਥਾਂਵਾਂ ਨੂੰ ਤਰਜੀਹ ਦਿੱਤੀ ਜਾਵੇਗੀ।

- Advertisement -

ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੀ ਰਿਪੋਰਟ ਮੁਤਾਬਕ ਸਾਲ 2019 ਵਿੱਚ ਟੋਰਾਂਟੋ ਵਿੱਚ ਨਵਜੰਮੇ ਬੱਚਿਆਂ ਅਤੇ ਬੱਚਿਆਂ ਲਈ ਕ੍ਰਮਵਾਰ 1,774 ਡਾਲਰ ਅਤੇ 1,457 ਡਾਲਰ ਪ੍ਰਤੀ ਮਹੀਨਾ ਸਭ ਤੋਂ ਵੱਧ ਚਾਈਲਡ ਕੇਅਰ ਫੀਸ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment