ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਕਿਹਾ ਨਾਂ, ਹਾਫਿਜ਼ ਸਈਦ ਦਾ ਪੁੱਤਰ ਹਾਰਿਆ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਵਿੱਚ ਆਮ ਚੋਣਾਂ ਦੇ ਨਤੀਜੇ ਆਉਣੇ ਜਾਰੀ ਹਨ। ਪੀਟੀਆਈ ਅਤੇ ਨਵਾਜ਼ ਸ਼ਰੀਫ਼ ਦੀ ਪੀ.ਐਮ.ਐਲ.-ਐਨ ਦੇ ਸਮਰਥਕ ਆਜ਼ਾਦ ਉਮੀਦਵਾਰਾਂ ਵਿਚਾਲੇ ਬਹੁਤ ਹੀ ਸਖਤ ਮੁਕਾਬਲਾ ਹੈ। ਅੱਤਵਾਦੀ ਹਾਫਿਜ਼ ਸਈਦ ਕਾਰਨ ਭਾਰਤੀ ਵੀ ਇਹਨਾਂ ਚੋਣਾਂ ‘ਚ ਦਿਲਚਸਪੀ ਲੈ ਰਹੇ ਹਨ। ਸਈਦ ਦੀ ਪਾਰਟੀ ਪਾਕਿਸਤਾਨੀ ਮਰਕਜ਼ੀ ਮੁਸਲਿਮ ਲੀਗ ਨੇ ਕਈ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।

ਇਹਨਾਂ ‘ਚੋਂ ਇੱਕ ਸੀਟ ‘ਤੇ ਹਾਫਿਜ਼ ਸਈਦ ਦਾ ਪੁਤਰ ਤਲਹਾ ਸਈਦ ਵੀ ਉਮੀਦਵਾਰ ਸੀ। ਜਾਣਕਾਰੀ ਮੁਤਾਬਕ ਇਸ ਚੋਣ ‘ਚ ਤਲਹਾ ਸਈਦ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਈਦ ਲਾਹੌਰ ਦੀ ਐਨਏ-122 ਸੀਟ ਤੋਂ ਉਮੀਦਵਾਰ ਸੀ ਪਰ ਲੱਗਦਾ ਹੈ ਕਿ ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਨਾਂਹ ਕਹਿ ਦਿੱਤੀ ਹੈ।

ਨਤੀਜਿਆਂ ਵਿੱਚ ਤਲਹਾ ਛੇਵੇਂ ਸਥਾਨ ’ਤੇ ਰਿਹਾ। ਉਨ੍ਹਾਂ ਨੂੰ ਸਿਰਫ਼ 2,042 ਵੋਟਾਂ ਮਿਲੀਆਂ। ਤਲਹਾ ਨੂੰ ਹਰਾਉਣ ਵਾਲੇ ਨੇਤਾ ਦਾ ਨਾਂ ਲਤੀਫ ਖੋਸਾ ਹੈ, ਜੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਲਤੀਫ ਖੋਸਾ ਲਾਹੌਰ ਦੀ ਇਸ ਸੀਟ ਤੋਂ 1 ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੇ ਹਨ।

ਕੌਣ ਹੈ ਤਲਹਾ ਸਈਦ?

ਤਲਹਾ ਸਈਦ ਨੂੰ ਲਸ਼ਕਰ-ਏ-ਤੋਇਬਾ ਦਾ ਨੰਬਰ ਦੋ ਮੰਨਿਆ ਜਾਂਦਾ ਹੈ। ਹਾਫਿਜ਼ ਸਈਦ ਤੋਂ ਬਾਅਦ ਉਸ ਦਾ ਪੂਰਾ ਅੱਤਵਾਦੀ ਸਮਰਾਜ ਤਲਹਾ ਸਈਦ ਕੋਲ ਹੈ। ਭਾਰਤ ਸਰਕਾਰ ਨੇ ਤਲਹਾ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਭਾਰਤ ਵਿੱਚ ਲਸ਼ਕਰ-ਏ-ਤੋਇਬਾ ਦੇ ਹਮਲਿਆਂ ਪਿੱਛੇ ਤਲਹਾ ਸਈਦ ਦਾ ਹੱਥ ਸੀ।

ਤਲਹਾ ਦਾ ਨਾਮ ਲਸ਼ਕਰ-ਏ-ਤੋਇਬਾ ਲਈ ਭਰਤੀ ਅਤੇ ਫੰਡ ਇਕੱਠੇ ਕਰਨ ਵਿੱਚ ਵੀ ਆ ਚੁੱਕਿਆ ਹੈ। ਇਸ ਦੇ ਨਾਲ ਹੀ, ਉਹ ਭਾਰਤ ਵਿਰੁੱਧ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਮੰਨਿਆ ਜਾਂਦਾ ਹੈ। ਤਲਹਾ ‘ਤੇ ਕਈ ਵਾਰ ਹਮਲਾ ਕੀਤਾ ਗਿਆ ਪਰ ਉਹ ਬਚ ਨਿੱਕਲਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment