ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ,
ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈ ਡੀ ਦਾ ਚੌਥਾ ਸੰਮਨ ਆ ਗਿਆ ਹੈ। 18 ਜਨਵਰੀ ਨੂੰ ਈ ਡੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਤਿੰਨ ਸੰਮਨ ਆ ਚੁੱਕੇ ਹਨ ਪਰ ਕੇਜਰੀਵਾਲ ਹਰ ਵਾਰ ਸੰਮਨ ਮੁਤਾਬਿਕ ਈ ਡੀ ਅੱਗੇ ਪੇਸ਼ ਨਹੀਂ ਹੋਏ ਹਨ। ਹੁਣ ਚੌਥੀ ਵਾਰ ਸੰਮਨ ਆਏ ਹਨ ਪਰ ਕੀ ਉਹ ਈ ਡੀ ਅੱਗੇ ਪੇਸ਼ ਹੋਣਗੇ? ਇਹ ਸਥਿਤੀ ਤਾਂ ਸਪਸ਼ਟ ਨਹੀਂ ਹੈ ਪਰ ਆਪ ਦਾ ਕਹਿਣਾ ਹੈ ਕਿ ਈ ਡੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਪਾਰਲੀਮੈਂਟ ਚੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਹੱਥ ਪਾਇਆ ਜਾ ਰਿਹਾ ਹੈ ਤਾਂ ਜੋ ਭਾਜਪਾ ਇਕ ਤਰਫਾ ਹੀ ਲੜਾਈ ਜਿੱਤ ਸਕੇ। ਇਹ ਵੀ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਦਾ ਕੇਸ ਇਸ ਕਰਕੇ ਬਣਾਇਆ ਜਾ ਰਿਹਾ ਹੈ ਤਾਂ ਜੋ ਕੇਜਰੀਵਾਲ ਜੇਲ ਤੋਂ ਬਾਹਰ ਨਾ ਆ ਸਕਣ ਕਿਉਂ ਜੋ ਇਸ ਕੇਸ ਵਿਚ ਜਮਾਨਤ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਆਪ ਦਾ ਦੋਸ਼ ਹੈ ਕਿ ਅਜਿਹੇ ਕੇਸ ਹੋਰਾਂ ਵਿਰੋਧੀ ਧਿਰਾਂ ਦੇ ਆਗੂਆਂ ਉੱਤੇ ਵੀ ਬਣਾਏ ਜਾ ਰਹੇ ਹਨ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੋਕ ਸਭਾ ਚੋਣ ਦੇ ਮੱਦੇਨਜ਼ਰ ਆਪ ਦੇ ਆਗੂ ਨੂੰ ਟਵੀਟ ਕਰਕੇ ਕਿਹਾ ਗਿਆ ਹੈ ਕਿ ਇਸ ਵਾਰ ਪੰਜਾਬ ਸਾਰੀਆਂ ਤੇਰਾਂ ਸੀਟਾਂ ਜਿੱਤਕੇ ਆਪ ਦੀ ਝੋਲੀ ਪਾਏਗਾ। ਇਸ ਤਰਾਂ ਵਿਰੋਧੀਆਂ ਲਈ ਜ਼ੀਰੋ ਅਤੇ ਪੰਜਾਬ ਬਣੇਗਾ ਹੀਰੋ । ਹੁਣ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬੀ ਕਿਸ ਨੂੰ ਹੀਰੋ ਬਣਾਉਂਦੇ ਹਨ? ਇਸ ਸਵਾਲ ਦਾ ਜਵਾਬ ਤਾਂ ਸਮਾਂ ਹੀ ਦੱਸੇਗਾ ਪਰ ਪਾਰਟੀ ਦੇ ਸੁਪਰੀਮੋ ਨੂੰ ਚੁਣੌਤੀ ਦੇ ਮੱਦੇ ਨਜਰ ਸਮੁੱਚੀ ਲੀਡਰਸ਼ਿਪ ਨੂੰ ਵੱਡੇ ਸੰਘਰਸ਼ ਵਿਚੋਂ ਨਿਕਲਣ ਦੀ ਸਥਿਤੀ ਬਣਦੀ ਜਾ ਰਹੀ ਹੈ। ਇਸ ਵਿਚ ਇੰਡੀਆ ਗਠਜੋੜ ਨਾਲ ਸਹਿਯੋਗ ਦੀ ਇਕਸੁਰਤਾ ਵੀ ਬਹੁਤ ਅਹਿਮੀਅਤ ਰਖਦੀ ਹੈ।
ਦਿੱਲੀ ਬਾਅਦ ਪੰਜਾਬ ਅੰਦਰ ਆਪ ਦੀ ਮਜਬੂਤੀ ਕੌਮੀ ਪੱਧਰ ਉੱਪਰ ਪਾਰਟੀ ਨੂੰ ਅੱਗੇ ਵਧਣ ਲਈ ਪਲੇਟਫਾਰਮ ਮੁਹਇਆ ਕਰਦੀ ਹੈ ਅਤੇ ਮੁੱਖ ਮੰਤਰੀ ਮਾਨ ਦਾ ਦਾਅਵਾ ਪੰਜਾਬੀ ਕਿੰਨਾ ਪ੍ਰਵਾਨ ਕਰਦੇ ਹਨ?
ਸੰਪਰਕਃ 9814002186