ਮਾਨ ਦੀ ਸਰਕਾਰ ਨੇ ਕੰਮ ਦਾ ਹੱਲਾ ਮਾਰਿਆ, ਲੋਕਾਂ ਦੀਆਂ ਉਮੀਦਾਂ ਨੂੰ ਪਵੇਗਾ ਬੂਰ !

TeamGlobalPunjab
3 Min Read

ਬਿੰਦੂ ਸਿੰਘ

ਪੰਜਾਬ ਸਰਕਾਰ ਦੇ ਮੰਤਰੀਮੰਡਲ ਦੇ ਵਿਸਥਾਰ ਦੇ ਬਾਅਦ 10 ਮੰਤਰੀਆਂ ਨੇ ਸੁਹੰ ਚੁੱਕ ਲਈ ਹੈ। ਪਰ ਇਨ੍ਹਾਂ ਸਭਨਾਂ ‘ਚ 2 ਨਵੇਂ ਬਣੇ ਮੰਤਰੀਆਂ ਨੂੰ ਛੱਡ ਕੇ ਬਾਕੀ 8 ਮੰਤਰੀ ਪਹਿਲੀ ਵਾਰ ਵਿਧਾਇਕ ਬਣ ਕੇ ਆਏ ਹਨ। ਇਸ ਦੇ ਨਾਲ ਹੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਵੀ ਸਕੱਤਰੇਤ ਵਿੱਚ ਹੋਈ ਤੇ ਮੰਤਰੀਮੰਡਲ ਨੇ 25 ਹਜ਼ਾਰ ਅਸਾਮੀਆਂ 1ਮਹੀਨੇ ਵਿੱਚ ਭਰਣ ਦਾ ਫੈਸਲਾ ਲੈ ਲਿਆ ਹੈ।

ਮੁੱਖਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਵਿਧੋਰੀ ਧਿਰ ਸੀ ਤੇ ਉਸ ਸਮੇਂ ਬੇਰੋਜ਼ਗਾਰੀ , ਸਿਹਤ , ਨਸ਼ੇ ਵਰਗੇ ਕਈ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੀ ਰਹੀ ਹੈ ਤੇ ਇੱਕ ਇੱਕ ਕਰ ਕੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 25 ਹਜ਼ਾਰ ਨਵੀਆਂ ਅਸਾਮੀਆਂ ਵਿੱਚ 10 ਹਜ਼ਾਰ ਪੁਲਿਸ ਤੇ 15 ਹਜ਼ਾਰ ਹੋਰ ਬੋਰਡਾਂ ਤੇ ਮਹਿਕਮਿਆਂ ਦੀਆਂ ਖਾਲੀ ਪਈਆਂ ਥਾਵਾਂ ਇੱਕ ਮਹੀਨੇ ਚ ਭਰਣ ਦੇਣ ਦਾ ਐਲਾਨ ਕਰ ਦਿੱਤਾ ਹੈ।

ਪਲੇਠੀ ਮੰਤਰੀਮੰਡਲ ਦੀ ਬੈਠਕ ਚ ਲਿਆ ਇਹ ਫੈਸਲਾ ਸ਼ਲਾਘਾਯੋਗ ਹੈ। ਚੋਣਾਂ ਤੋਂ ਪਹਿਲਾਂ ਜਦੋਂ ਕੇਜਰੀਵਾਲ ਚੰਡੀਗੜ੍ਹ ਆਏ ਸਨ ਤਾਂ ਪਹਿਲੀ ਗੱਲ ਉਨ੍ਹਾਂ ਨੇ ਬਿਜਲੀ ਬਾਰੇ ਕਹੀ ਸੀ ਤੇ ਅਗਲੀ ਗਰੰਟੀ ਉਨ੍ਹਾਂ ਔਰਤਾਂ ਨੂੰ ਲੈ ਕੇ ਦਿੱਤੀ ਸੀ। ਲੋਕਾਂ ਦੇ ਵਿਚਾਰ ਅਨੁਸਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮਕਾਜ ਕਰਨ ਦਾ ਵਕਤ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਰਿਵਾਇਤੀ ਪਾਰਟੀਆਂ ਨੂੰ ਸਰਕਾਰਾਂ ਬਣਾਉਣ ਦੇ ਮੌਕੇ 70 ਵਰ੍ਹਿਆਂ ਤੱਕ ਮਿਲਦੇ ਰਹੇ ਹਨ ਤੇ ਤਾਂ ਵੀ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਹੱਕ ਨਹੀਂ ਪੂਰੇ ਹਨ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਵੱਡੇ ਬਹੁਮਤ ਵਾਲੀ ਸਰਕਾਰ ਬਣੀ ਹੈ ਤਾਂ ਮੁੱਖਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਟੀਮ ਨੂੰ ਵਕਤ ਮਿਲਣਾ ਚਾਹੀਦਾ ਹੈ।

- Advertisement -

ਮੰਤਰੀਮੰਡਲ ਬਣਨ ਤੋਂ ਪਹਿਲਾਂ ਕਈ ਐਸੇ ਵਿਧਾਇਕਾਂ ਦਾ ਨਾਂਅ ਮੰਤਰੀ ਲਈ ਚੱਲ ਰਿਹਾ ਸੀ ਪਰ ਪਹਿਲੀ ਲਿਸਟ ਚ ਉਹ ਨਾਂਅ ਨਹੀਂ ਆਏ। ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸਰਵਜੀਤ ਕੌਰ ਮਾਣੂਕੇ , ਪ੍ਰੋ ਬਲਵਿੰਦਰ ਕੌਰ , ਅਮਨ ਅਰੋੜਾ ਤੇ ਹੋਰ ਇੱਕ ਦੋ ਵਿਧਾਇਕਾਂ ਦੇ ਨਾਂਅ ਮੰਤਰੀਮੰਡਲ ਲਈ ਫਾਈਨਲ ਹੋ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ।

ਨਵੀਂ ਸਰਕਾਰ ਤੋਂ ਨਵੀਆਂ ਉਮੀਦਾਂ ਨਾਲ ਪੰਜਾਬ ਦੇ ਲੋਕ ਪਹਿਲੀ ਵਾਰ ਸਰਕਾਰ ਨੂੰ ਕੰਮਕਾਜ ਦੇ ਲਈ ਵਕਤ ਦੇਣ ਲਈ ਦਿਲ ਖੋਲ ਕੇ ਤਿਆਰ ਬੈਠੇ ਹਨ ਅਜੇ ਤੱਕ ਪਾਰਟੀਆਂ ਨੂੰ ਸਰਕਾਰ ਚ ਆਉਣ ਦੇ ਮੌਕੇ ਦਿੰਦੇ ਰਹੇ ਹਨ। ਹੁਣ ਨਵੀਂ ਬਣੀ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ।

Share this Article
Leave a comment