ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਜਮਾਤ ਲਈ ਮਾਰਚ ਮਹੀਨੇ ਦੀਆਂ ਪ੍ਰੀਖਿਆਵਾਂ ਸਬੰਧੀ ਵੇਰਵੇ ਅਤੇ ਸੋਧ ਕਰਨ ਲਈ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ ਵੇਰਵੇ ਅਤੇ ਵਿਸ਼ਿਆਂ ‘ਚ ਪ੍ਰਤੀ ਸੋਧ ਦੇ ਲਈ 200 ਰੁਪਏ ਫ਼ੀਸ ਰੱਖੀ ਗਈ ਹੈ। ਜਦੋਂ ਕਿ ਵਿਸ਼ੇ ‘ਚ ਸੋਧ ਦੀ ਸੂਰਤ ਵਿਚ ਫ਼ੀਸ ਪ੍ਰਤੀ ਵਿਸ਼ਾ 200 ਰੁਪਏ ਹੋਵੇਗੀ।
ਫ਼ੀਸ ਦੀ ਰਸੀਦ ਅਤੇ ਕੁਰੈਕਸ਼ਨ ਪ੍ਰੋਫਾਰਮਾ ਸਮੇਤ ਹੋਰ ਸਬੰਧਿਤ ਦਸਤਾਵੇਜ਼ ਨੂੰ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੇ ਸ਼ਡਿਊਲ ਦੇ ਅਨੁਸਾਰ ਆਨਲਾਈਨ ਕੁਰੈਕਸ਼ਨ ਪ੍ਰੋਫਾਰਮਾ ਫਾਈਨਲ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ 26 ਦਸੰਬਰ ਹੋਵੇਗੀ।
ਇਸ ਦੇ ਬਾਅਦ 200 ਰੁਪਏ ਲੇਟ ਫ਼ੀਸ ਦੇ ਨਾਲ 5 ਜਨਵਰੀ ਤੱਕ ਕੁਰੈਕਸ਼ਨ ਪ੍ਰੋਫਾਰਮਾ ਸਬਮਿਟ ਕਰਵਾਇਆ ਜਾ ਸਕਦਾ ਹੈ। ਸੋ ਜੇਕਰ ਤੁਹਾਡੇ ਬੱਚੇ ਵੀ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਤੇ ਜੇ ਕੋਈ ਸੋਧ ਕਰਵਾਉਣਾ ਚਾਹੁੰਦੇ ਹੋ ਤਾਂ ਫਟਾਫਟ 26 ਦਸੰਬਰ ਆਨਲਾਈਨ ਕੁਰੈਕਸ਼ਨ ਪ੍ਰੋਫਾਰਮਾ ਭਰ ਸਕਦੇ ਹੋ।