ਪੰਜਾਬ ‘ਚ ਮੁੜ ਲਗ ਸਕਦਾ ਹੈ ਲਾਕਡਾਊਨ ? ਜਾਣੋ ਸਿਹਤ ਮੰਤਰੀ ਨੇ ਕੀ ਕਿਹਾ

TeamGlobalPunjab
1 Min Read

ਚੰਡੀਗੜ੍ਹ: ਸੂਬੇ ‘ਚ ਲਾਕਡਾਊਨ ‘ਚ ਢਿੱਲ ਦੇਣ ਤੋਂ ਬਾਅਦ ਲਗਾਤਾਰ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਦਾ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਾਕਡਾਊਨ ਤੋਂ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਸਬੰਧੀ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਪੰਜਾਬ ‘ਚ ਕੋਰੋਨਾ ਦੇ ਕੇਸ ਇੰਝ ਹੀ ਵੱਧ ਦੇ ਰਹੇ ਤਾਂ ਲਾਕਡਾਊਨ ਵਾਰੇ ਸੋਚਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇਕਰ ਲੋਕ ਖੁਦ ਪਰਹੇਜ਼ ਕਰਨ ਤਾਂ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਤੇ ਲਾਕਡਾਊਨ ਦੀ ਸਥਿਤੀ ਵੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਬੇਹਤਰ ਹੈ। ਪੰਜਾਬ ‘ਚ ਬਾਹਰ ਤੋਂ ਆਉਣ ਵਾਲੇ ਲੋਕਾਂ ਨਾਲ ਹੀ ਮਾਮਲੇ ਵਧ ਰਹੇ ਹਨ ਜਿਨ੍ਹਾਂ ‘ਚੋਂ ਜ਼ਿਆਦਾਤਰ ਦਿੱਲੀ ਤੋਂ ਆਉਣ ਵਾਲੇ ਹਨ।

Share this Article
Leave a comment