ਨਵੀਂ ਦਿੱਲੀ: ਭਾਰਤ ਜੋੜੋ ਯਾਤਰਾ ਦੇ ਬਾਅਦ ਤੋਂ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਹਨ । ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਿੱਲੀ ਦੇ ਕਰੋਲ ਬਾਗ ਸਥਿਤ ਮੋਟਰਸਾਈਕਲ ਮਕੈਨਿਕ ਦੀ ਵਰਕਸ਼ਾਪ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਮਕੈਨਿਕ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਇੰਟਰਨੈਟ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਇਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਹੱਥਾਂ ਤੋਂ ਸਿੱਖੋ ਜੋ ਰੈਂਚ ਨੂੰ ਘੁੰਮਾਉਂਦੇ ਹਨ ਅਤੇ ਦੇਸ਼ ਦੇ ਪਹੀਏ ਨੂੰ ਗਤੀ ਦਿੰਦੇ ਹਨ।
ਕਾਂਗਰਸ ਨੇ ਵੀ ਰਾਹੁਲ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ ਲਿਖਿਆ, ਇਹ ਹੱਥ ਭਾਰਤ ਦਾ ਨਿਰਮਾਣ ਕਰਦੇ ਹਨ। ਇਨ੍ਹਾਂ ਕੱਪੜਿਆਂ ‘ਤੇ ਚਿਕਨਾਈ ਸਾਡਾ ਮਾਣ ਅਤੇ ਸਵੈ-ਮਾਣ ਹੈ।ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੋਈ ਜਨਤਕ ਆਗੂ ਹੀ ਕਰ ਸਕਦਾ ਹੈ। ਭਾਰਤ ਜੋੜੋ ਯਾਤਰਾ ਜਾਰੀ ਹੈ।
यही हाथ हिंदुस्तान बनाते हैं
इन कपड़ों पर लगी कालिख
हमारी ख़ुद्दारी और शान है
ऐसे हाथों को हौसला देने का काम
एक जननायक ही करता है
📍 दिल्ली के करोल बाग में बाइक मैकेनिक्स के साथ श्री @RahulGandhi
‘भारत जोड़ो यात्रा’ जारी है… pic.twitter.com/0CeoHKxOan
— Congress (@INCIndia) June 27, 2023
ਦੱਸ ਦਈਏ ਕਿ 2024 ਦੀਆਂ ਆਮ ਚੋਣਾਂ ‘ਚ ਕੁਝ ਸਮਾਂ ਬਾਕੀ ਹੈ ਪਰ ਇੰਟਰਨੈੱਟ ਮੀਡੀਆ ‘ਤੇ ਇਸ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਇੱਕ ਐਨੀਮੇਸ਼ਨ ਵੀਡੀਓ ਨੇ ਇੰਟਰਨੈੱਟ ਮੀਡੀਆ ‘ਤੇ ਸਿਆਸੀ ਹਲਚਲ ਵਧਾ ਦਿੱਤੀ ਹੈ।
मोहब्बत की दुकान ❤️ pic.twitter.com/1FVaDb65Ze
— Congress (@INCIndia) June 27, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.