ਪਰਚਾ ਲੀਕ ਹੋਣ ਦੇ ਮਾਮਲੇ ‘ਚ ਪ੍ਰੀਖਿਆ ਕੀਤੀ ਰੱਦ

TeamGlobalPunjab
1 Min Read

ਪੁਣੇ :- ਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ ‘ਚ ਐਤਵਾਰ ਨੂੰ ਫੌਜ ਦੇ ਇਕ ਮੇਜਰ ਰੈਂਕ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਫੌਜ ਦੇ ਅਧਿਕਾਰੀ ਦੀ ਇਸ ਮਾਮਲੇ ‘ਚ ਇਹ ਨੌਂਵੀ ਗ੍ਰਿਫ਼ਤਾਰੀ ਹੈ। ਪੁਣੇ ਪੁਲਿਸ ਨੇ ਤਾਮਿਲਨਾਡੂ ਤੋਂ ਇਸ ਨੂੰ ਗ੍ਰਿਫਤਾਰ ਕੀਤਾ ।

 ਇਸ ਤੋਂ ਪਹਿਲਾਂ 28 ਫਰਵਰੀ ਨੂੰ ਹੋਣ ਵਾਲੀ ਫੌਜ ਦੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਤੋਂ ਬਾਅਦ ਦੋ ਫੌਜ ਅਧਿਕਾਰੀਆਂ ਤੇ ਤਿੰਨ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹੀਂ ਨਹੀਂ ਪੁਣੇ ਸਮੇਤ 40 ਹੋਰ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।

TAGGED: ,
Share this Article
Leave a comment