ਓਂਟਾਰੀਓ: ਦੇਸ਼ ‘ਚ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਈਦ-ਉਲ-ਫਿਤਰ ਮਨਾਇਆ ਜਾ ਰਿਹਾ ਹੈ। ਕੈਨੇਡਾ ‘ਚ ਵੀ ਇਸ ਤਿਓਹਾਰ ਦਾ ਉਤਸ਼ਾਹ ਦੇਖਣ ਨੂੰ ਮਿਲਿਆ। । ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਨਮਾਜ਼ ਅਦਾ ਕੀਤੀ ।
ਸੇਂਟ ਜੌਨਜ਼ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਈਦ ਦੇ ਜਸ਼ਨਾਂ ਵਿੱਚ ਹਿੱਸਾ ਲਿਆ । ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿੱਚ ਈਦ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਵਿਨੀਪੈਗ ਵਿੱਚ ਈਦ ਆਮ ਤੌਰ ‘ਤੇ ਵਿਨੀਪੈਗ ਵਿੱਚ ਆਰਬੀਸੀ ਕਨਵੈਨਸ਼ਨ ਸੈਂਟਰ ਵਿੱਚ ਮਨਾਈ ਜਾਂਦੀ ਹੈ। ਪਰ ਇਸ ਵਾਰ ਸੈਂਟਰ ਬੁੱਕ ਹੋਣ ਦੇ ਕਾਰਨ ਭਾਈਚਾਰੇ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਈਦ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
ਦਸਣਯੋਗ ਹੈ ਕਿ ਈਦ ਦਾ ਦਿਨ ਰਮਜ਼ਾਨ ਮਹੀਨੇ ਦਾ ਆਖਰੀ ਦਿਨ ਹੁੰਦਾ ਹੈ । ਇਸ ਪੂਰੇ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖਦੇ ਹਨ ਜਿਸਦਾ ਭਾਵ ਹੈ ਕਿ ਉਹ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਖਾਣ ਪੀਣ ਦੀਆਂ ਵਸਤਾਂ ਤੋਂ ਪ੍ਰਹੇਜ਼ ਕਰਦੇ ਹਨ ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ ਲਈ ਵਧਾਈਆਂ ਦਿਤੀਆਂ ਹਨ।
Eid al-Fitr, also known as the festival of breaking the fast, marks the end of the holy month of Ramadan. To Muslims across the country and around the world who are celebrating with their family and friends: Eid Mubarak! https://t.co/Bb8okUic7c pic.twitter.com/NSEbm9A2pw
— Justin Trudeau (@JustinTrudeau) April 21, 2023
Eid Mubarak!
Sending my warmest wishes to Muslims in Canada and around the world celebrating Eid al-Fitr.
After a month of reflection and renewal, I hope you enjoy this blessed time with family, friends and loved ones!
— Jagmeet Singh (@theJagmeetSingh) April 21, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.