ਹੁਸ਼ਿਆਰਪੁਰ: ਵਿਸਾਖੀ ਹਰ ਸਾਲ ਵੱਖ -ਵੱਖ ਥਾਵਾਂ ਤੇ ਬੜੀ ਧੂਮ -ਧਾਮ ਨਾਲ ਮਨਾਈ ਜਾਂਦੀ ਹੈ। ਇਸ ਪ੍ਰਮੁੱਖ ਤਿਉਹਾਰ ਨੂੰ ਮਨਾਉਣ ਲਈ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਵੱਖ ਵੱਖ ਗੁਰਧਾਮਾਂ ਤੇ ਮੰਦਰਾਂ ਵਿੱਚ ਨਤਮਸਕ ਹੁੰਦੀਆਂ ਹਨ। ਕੁੱਝ ਲੋਕ ਨੰਗੇ ਪੈਰੀਂ ਤੇ ਕੁੱਝ ਪੈਦਲ ਜਾ ਕਿ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ।
ਦੱਸ ਦਿੰਦੇ ਹਾਂ ਕਿ ਵਿਸਾਖੀ ਦਾ ਇਹ ਦਿਹਾੜਾ ਮਨਾਉਣ ਜਾ ਰਹੀਆਂ ਸੰਗਤਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ।
ਗੜਸ਼ੰਕਰ ਨੇੜੇ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ ਇੱਕ ਵੱਡਾ ਹਾਦਸਾ ਵਾਪਰ ਗਿਆ। ਗੁਰੂ ਰਵਿਦਾਸ ਦੇ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲ ਕਿ ਰੱਖ ਦਿੱਤਾ। ਹਾਦਸੇ ਵਿੱਚ ਸੱਤ ਦੀ ਮੌਤ ਹੋ ਗਈ ਹੈ । ਇਹ ਹਾਦਸਾ ਖੁਰਾਲਗੜ੍ਹ ਰੋਡ ‘ਤੇ ਵਾਪਰਿਆ ਸੀ ।ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਸੰਗਤ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪੈਦਲ ਚਰਨਛੋਹ ਗੰਗਾ ਦਰਸ਼ਨਾਂ ਲਈ ਜਾ ਰਹੀ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 15 ਗੰਭੀਰ ਜ਼ਖਮੀ ਹੋਏ ਹਨ ।ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਜਿੱਥੇ ਤਿੰਨ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਪੰਜ ਗੰਭੀਰ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਰਾਹੁਲ (25), ਸੁਦੇਸ਼ ਪਾਲ (48), ਰਾਮੋ (15), ਗੀਤਾ ਦੇਵੀ (40), ਉਨਤੀ (16) ਸ਼ਾਮਲ ਹਨ। ਸਾਰੇ ਮੁਜ਼ੱਫਰਨਗਰ, ਯੂਪੀ ਅਤੇ ਜਿੰਦਲਪੁਰ ਭਾਦਸ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨਾਲ ਇਹ ਦੁਖਦਾਈ ਭਾਣਾ ਵਾਪਰਿਆ।
ਵਿਸਾਖੀ ਮਨਾਉਣ ਲਈ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 7 ਦੀ ਮੌਤ, 15 ਜਖਮੀ

Leave a Comment
Leave a Comment