ਅਮਰੀਕਾ ‘ਚ ਕੈਂਟਕੀ ਸੂਬੇ ਦੇ ਵੱਡੇ ਸ਼ਹਿਰ ਲੁਇਸਵਿਲੇ ਵਿੱਚ ਹੋਈ ਗੋਲੀਬਾਰੀ , 5 ਲੋਕਾਂ ਦੀ ਮੌਤ

navdeep kaur
3 Min Read

ਅਮਰੀਕਾ :ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਇਸਵਿਲੇ ਦੇ ਇੱਕ ਬੈਂਕ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਅੱਠ ਵਜੇ ਇੱਕ ਗਨਮੈਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ 6 ਜ਼ਖਮੀ ਹੋਇਆ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਇੱਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ 23 ਸਾਲਾਂ ਇੱਕ ਬੰਦੇ ਨੇ ਲੁਇਸਵਿਲੇ ਬੈਂਕ ਵਿੱਚ ਰਾਈਫਲ ਨਾਲ ਅਨ੍ਹੇਵਾਹ ਗੋਲੀਬਾਰੀ ਕੀਤੀ। ਮ੍ਰਿਤਕਾਂ ਵਿੱਚ ਗਵਰਨਰ ਦੇ ਕਰੀਬੀ ਦੋਸਤ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਖੁਦ ਉਸੇ ਬੈਂਕ ਦਾ ਮੁਲਾਜ਼ਮ ਸੀ। ਪੁਲਿਸ ਮੁੱਖੀ ਜੈਕਲੀਨ ਗਿਵਿਨ-ਵਿਲਾਰੋਏਲ ਨੇ ਹਮਲਾਵਰ ਦੀ ਪਛਾਣ ਕਾਨਰ ਸਟਰਜਨ ਵਜੋਂ ਕੀਤੀ ਹੈ।

ਲੁਈਸਵਿਲੇ ਮੈਟਰੋ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਪਾਲ ਹੰਫਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਘਟਨਾ ਓਲਡ ਨੈਸ਼ਨਲ ਬੈਂਕ ਵਿੱਚ ਵਾਪਰੀ। ਹਮਲਾਵਰ ਜਿਸ ਨੇ ਬੰਦੂਕ ਚਲਾਈ ਸੀ ਉਸ ਦੀ ਵੀ ਮੌਤ ਹੋ ਗਈ ਹੈ। ਜ਼ਖ਼ਮੀਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਅਸਪੱਸ਼ਟ ਹੈ ਕਿ ਹਮਲਾਵਰ ਨੇ ਖੁਦ ਨੂੰ ਮਾਰਿਆ ਹੈ ਜਾਂ ਅਧਿਕਾਰੀਆਂ ਨੇ ਗੋਲੀ ਮਾਰੀ ਹੈ। ਹੰਫਰੀ ਨੇ ਕਿਹਾ ਕਿ “ਸਾਡਾ ਮੰਨਣਾ ਹੈ ਕਿ ਉਹ ਇਕੱਲਾ ਗੰਨਮੈਨ ਸੀ ਜੋ ਇਸ ਹਮਲੇ ਵਿਚ ਸ਼ਾਮਲ ਸੀ ਅਤੇ ਬੈਂਕ ਨਾਲ ਉਸ ਦੇ ਸਬੰਧ ਸਨ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਬੈਂਕ ਨਾਲ ਕੀ ਸਬੰਧ ਸਨ, ਪਰ ਅਜਿਹਾ ਲੱਗਦਾ ਹੈ ਕਿ ਉਹ ਇਕ ਸਾਬਕਾ ਕਰਮਚਾਰੀ ਸੀ। ਪੁਲਿਸ ਵੱਲੋਂ ਜਾਂਚ ਜਾਰੀ ਹੈ। ਆਖ਼ਰਕਾਰ ਉਸ ਨੇ ਅਜਿਹਾ ਕਿਉਂ ਕੀਤਾ ਹੈ। ਜਿਸ ਦੇ ਕਰਕੇ ਉਸ ਨੇ ਆਪਣੀ ਤੇ ਹੋਰਾਂ ਦੀ ਮੌਤ ਦਾ ਪਰਚਾ ਆਪਣੇ ਹੱਥ ਵਿੱਚ ਲੈ ਲਿਆ।

ਲੂਇਸਵਿਲ ਕੈਂਟਕੀ ਦਾ ਇੱਕ ਸਰਹੱਦੀ ਜ਼ਿਲ੍ਹਾ ਹੈ। ਇਹ ਇੰਡੀਆਨਾ ਰਾਜ ਨਾਲ ਲੱਗਦੀ ਹੈ। ਇਸ ਇਲਾਕੇ ‘ਚ 2021 ‘ਚ ਵੀ ਗੋਲੀਬਾਰੀ ਹੋਈ ਸੀ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਚਾਰੇ ਲੋਕ ਪ੍ਰਵਾਸੀ ਮਜ਼ਦੂਰ ਸਨ। ਦੱਸ ਦੇਈਏ ਕਿ ਇਹ ਘਟਨਾ ਇਸ ਸਾਲ ਦੇਸ਼ ਵਿੱਚ ਹੋਣ ਵਾਲੀ 15ਵੀਂ ਅਜਿਹੀ ਘਟਨਾ ਹੈ ਜਿਸ ਵਿੱਚ ਸਾਮੂਹਿਕ ਤੌਰ ‘ਤੇ ਲੋਕਾਂ ਦਾ ਕਤਲ ਕਰ ਦਿੱਤਾ ਗਿਆ।

 



 

Share This Article
Leave a Comment