ਨਿਊਜ਼ ਡੈਸਕ: ਗ੍ਰੀਸ ਅਤੇ ਮਾਲਟਾ ਵਿਚਾਲੇ ਇੱਕ ਜਹਾਜ਼ ਭੂਮੱਧ ਸਾਗਰ ਵਿੱਚ ਡੁੱਬ ਗਿਆ। ਇਸ ਜਹਾਜ਼ ‘ਚ ਲਗਭਗ 400 ਲੋਕ ਸਵਾਰ ਸਨ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲਾਪਤਾ ਦੱਸੇ ਜਾ ਰਹੇ ਹਨ। ਅਸਲ ‘ਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਉੱਤਰੀ ਅਫਰੀਕਾ ਤੋਂ ਭੂਮੱਧ ਸਾਗਰ ਪਾਰ ਕਰ ਰਿਹਾ ਸੀ। ਸਪੋਰਟ ਸਰਵਿਸ ਅਲਾਰਮ ਫੋਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਦੇਰ ਰਾਤ ਫੋਨ ਆਇਆ ਸੀ ਕਿ ਜਹਾਜ਼ ਹੌਲੀ-ਹੌਲੀ ਡੁੱਬ ਰਿਹਾ ਹੈ।
ਅਸਲ ‘ਚ ਇਹ ਜਹਾਜ਼ ਲੀਬੀਆ ਦੇ ਟੋਬਰੁਕ ਤੋਂ ਰਵਾਨਾ ਹੋਈ ਸੀ। ਅਸੀਂ ਇਸ ਘਟਨਾ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਬਚਾਅ ਕਾਰਜ ਸਮੇਂ ਸਿਰ ਸ਼ੁਰੂ ਨਹੀਂ ਕੀਤਾ ਗਿਆ। ਅਲਾਰਮ ਫੋਨ ਨੇ ਦੱਸਿਆ ਕਿ ਜਾਹਾਜ਼ ਵਿੱਚ ਫਿਊਲ ਖਤਮ ਹੋ ਗਿਆ ਸੀ ਅਤੇ ਮੁਸਾਫਰ ਪਾਣੀ ਕੱਢਣ ਲਈ ਬਾਲਟੀਆਂ ਦੀ ਵਰਤੋਂ ਕਰ ਰਹੇ ਸਨ ਜਦਕਿ ਕੈਪਟਨ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਅਲਾਰਮ ਫ਼ੋਨ ਇੱਕ ਅਜਿਹੀ ਵੈੱਬਸਾਈਟ ਹੈ ਜੋ ਅਮਰਜੈਂਸੀ ‘ਚ ਸ਼ਰਨਾਰਥੀਆਂ ਦੀ ਮਦਦ ਕਰਦੀ ਹੈ।
🆘~400 people at risk in Central Med
During the night we received a call from a boat with ~400 people in distress who departed from #Tobruk, #Libya.
We informed authorities, but no rescue operation has been confirmed so far.
Don’t delay help and put lives at risk – rescue now! pic.twitter.com/OubnsVG7Qi
— Alarm Phone (@alarm_phone) April 9, 2023
ਅਲਾਰਮ ਫੋਨ ਨੇ ਦੱਸਿਆ ਕਿ ਜਹਾਜ਼ ਫਿਲਹਾਲ ਮਾਲਤੀ ਖੋਜ ਅਤੇ ਬਚਾਅ ਖੇਤਰ ਵਿੱਚ ਹੈ। ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਅਲਾਰਮ ਫੋਨ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਲੋਕ ਘਬਰਾਏ ਹੋਏ ਹਨ ਅਤੇ ਕਈ ਲੋਕਾਂ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ ਇਕ ਹੋਰ ਗੈਰ-ਸਰਕਾਰੀ ਸੰਗਠਨ ਸੀ ਵਾਚ ਇੰਟਰਨੈਸ਼ਨਲ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਹੋਰ ਜਹਾਜ਼ ਭੂਮੱਧ ਸਾਗਰ ‘ਚ ਡੁੱਬ ਗਿਆ ਸੀ। ਇਸ ਘਟਨਾ ‘ਚ ਘੱਟੋ-ਘੱਟ 23 ਪਰਵਾਸੀਆਂ ਦੀ ਮੌਤ ਹੋ ਗਈ ਸੀ। NGO ਨੇ ਟਵੀਟ ਕੀਤਾ ਕਿ ਬਚਾਅ ਮੁਹਿੰਮ ਦੌਰਾਨ 25 ਲੋਕਾਂ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ। 22 ਲੋਕਾਂ ਨੂੰ ਬਚਾਇਆ ਗਿਆ ਜਦਕਿ ਦੋ ਦੀ ਮੌਤ ਹੋ ਗਈ। ਹਾਲਾਂਕਿ, ਉਨ੍ਹਾਂ ਨੇ ਦੱਸਿਆ ਕਿ 20 ਹੋਰ ਲੋਕ ਪਹਿਲਾਂ ਹੀ ਡੁੱਬ ਚੁੱਕੇ ਸਨ।
We found a boat with ⁓400 people in distress.
Nearby: 2 merchant ships that are ordered not to rescue, instead one was asked by Malta to only supply the boat with fuel.
400 people are in imminent danger of death.
The EU must act immediately! pic.twitter.com/FGi9DMe2jG
— Sea-Watch International (@seawatch_intl) April 9, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.