ਬ੍ਰਿਟੇਨ : ਭਾਰਤ ਦੀ ਨਵੀਂ ਹਾਈ ਕਮਿਸ਼ਨਰ ਗਾਇਤਰੀ ਈਸਾਰ ਕੁਮਾਰ ਨੇ ਸੰਭਾਲਿਆ ਅਹੁਦਾ

TeamGlobalPunjab
1 Min Read

ਲੰਦਨ : ਬ੍ਰਿਟੇਨ ‘ਚ ਨਵੇਂ ਨਿਯੁਕਤ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਈਸਾਰ ਕੁਮਾਰ ਨੇ ਐਤਵਾਰ ਨੂੰ ਲੰਦਨ ਸਥਿਤ ਹਾਊਸ ਆਫ ਇੰਡੀਆ ਵਿਖੇ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਗਾਇਤਰੀ ਕੁਮਾਰ ਰੁਚੀ ਘਣਸ਼ਿਆਮ ਦੀ ਥਾਂ ਲੈਣਗੇ। ਭਾਰਤੀ ਵਿਦੇਸ਼ੀ ਸੇਵਾ ਦੇ 1986 ਬੈਂਚ ਦੀ ਗਾਇਤਰੀ ਕੁਮਾਰ ਆਜ਼ਾਦੀ ਤੋਂ ਬਾਅਦ ਤੀਜੀ ਭਾਰਤੀ ਮਹਿਲਾ ਹੈ ਜਿਨ੍ਹਾਂ ਨੇ ਬ੍ਰਿਟੇਨ ਵਿਚ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ।

ਗਾਇਤਰੀ ਕੁਮਾਰ ਇਸ ਤੋਂ ਪਹਿਲਾਂ ਬੈਲਜੀਅਮ, ਲਗਜਮਬਰਗ ਅਤੇ ਯੂਰਪੀਅਨ ਯੂਨੀਅਨ ਵਿਚ ਭਾਰਤ ਦੇ ਰਾਜਦੂਤ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵਿਜੇ ਲਕਸ਼ਮੀ ਪੰਡਿਤ ਅਤੇ ਰੁਚੀ ਘਨਸ਼ਿਆਮ ਇਸ ਅਹੁਦੇ ‘ਤੇ ਤਾਇਨਾਤ ਰਹਿ ਚੁੱਕੇ ਹਨ। ਕੁਮਾਰ ਪੈਰਿਸ ‘ਚ ਭਾਰਤੀ ਦੂਤਘਰ ‘ਚ ਡਿਪਟੀ ਮਿਸ਼ਨ ਪ੍ਰਮੁੱਖ ਦੇ ਤੌਰ ‘ਤੇ ਸੇਵਾ ਦੇਣ ਦੇ ਨਾਲ-ਨਾਲ ਜੇਨੇਵਾ ‘ਚ ਭਾਰਤ ਦੇ ਸਥਾਈ ਮਿਸ਼ਨ ‘ਚ ਕਾਊਂਸਲਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

ਭਾਰਤੀ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗਾਇਤਰੀ ਕੁਮਾਰ ਨੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ ‘ਚ ਮੰਤਰੀ ਤਾਰਿਕ ਅਹਿਮਦ ਨਾਲ ਮੀਟਿੰਗ ਕੀਤੀ। ਦੱਸ ਦਈਏ ਕਿ ਗਾਇਤਰੀ ਕੁਮਾਰ ਨੇ ਅਜਿਹੇ ਸਮੇਂ ‘ਚ ਭਾਰਤੀ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ ਜਦੋਂ ਬ੍ਰਿਟੇਨ ਸਰਕਾਰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਛੇਤੀ ਹੀ ਬ੍ਰੈਕਸਿਟ ਨਾਲ ਸਬੰਧਿਤ ਮੁੱਦਿਆਂ ‘ਤੇ ਵਧੇਰੇ ਧਿਆਨ ਕੇਂਦਰਤ ਕਰੇਗੀ।

Share this Article
Leave a comment