ਮੁੰਬਈ: ਯੂਪੀ ਟੂਰਿਜ਼ਮ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਮਹਾਨਗਰ ਮੁੰਬਈ ਵਿੱਚ ਖੁਦਕੁਸ਼ੀ ਕਰ ਲਈ। ਉਸ ਨੇ ਤਿਲਕ ਨਗਰ ਇਲਾਕੇ ‘ਚ ਆਪਣੀ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਡਿਪਟੀ ਡਾਇਰੈਕਟਰ ਵਿਮਲੇਸ਼ ਕੁਮਾਰ ਦਾ ਕੁਝ ਮਹੀਨੇ ਪਹਿਲਾਂ ਮੁੰਬਈ ਤੋਂ ਲਖਨਊ ਤਬਾਦਲਾ ਕੀਤਾ ਗਿਆ ਸੀ। ਤਿਲਕਨਗਰ ਪੁਲਿਸ ਅਨੁਸਾਰ ਵਿਮਲੇਸ਼ ਕੁਮਾਰ ਨੇ ਸਵੇਰੇ 8 ਵਜੇ ਦੇ ਕਰੀਬ ਇਮਾਰਤ ਤੋਂ ਛਾਲ ਮਾਰ ਦਿੱਤੀ ਸੀ। ਉਸ ਨੂੰ ਤੁਰੰਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ ਵਿਮਲੇਸ਼ ਕੁਮਾਰ ਦੀ ਪਤਨੀ ਰਮਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਦੋ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ ਪਰ ਲਖਨਊ ਦਫ਼ਤਰ ਵੱਲੋਂ ਉਸ ਨੂੰ ਮਾਰਚ ਮਹੀਨੇ ਤੱਕ ਕੰਮ ਕਰਨ ਲਈ ਕਿਹਾ ਗਿਆ ਸੀ। ਪਤਨੀ ਨੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਜਾਂ ਸ਼ੱਕ ਪ੍ਰਗਟ ਨਹੀਂ ਕੀਤਾ ਹੈ।
ਯੂਪੀ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਨੇ ਮੁੰਬਈ ‘ਚ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Leave a Comment
Leave a Comment