ਅੰਮ੍ਰਿਤਸਰ: ਪੰਜਾਬ ਦੀ ਅਟਾਰੀ ਸਰਹੱਦ ਵਿਖੇ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਵੇਰੇ ਬੀ.ਐੱਸ.ਐੱਫ. ਦੇ ਜਵਾਨ ਅਟਾਰੀ ਸਰਹੱਦ ‘ਤੇ ਬਣੀ ਗੈਲਰੀ ‘ਚ ਪਹੁੰਚੇ ਅਤੇ ਡੀ.ਆਈ.ਜੀ. ਬੀ.ਐੱਸ.ਐੱਫ਼. ਸੰਜੇ ਗੌੜ ਵਲੋਂ ਦੇਸ਼ ਦੀ ਸ਼ਾਨ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਦੁਪਹਿਰ ਬਾਅਦ ਪਾਕਿਸਤਾਨ ਰੇਂਜਰਾਂ ਵੱਲੋਂ ਬੀਐਸਐਫ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਜਾਣਗੀਆਂ। ਜਿਸ ਵਿੱਚ ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈਆਂ ਭੇਟ ਕਰਕੇ ਭਾਈਚਾਰੇ ਦਾ ਸੁਨੇਹਾ ਦੇਣਗੇ।
ਬੀਐਸਐਫ ਦੇ ਜਵਾਨ ਅਤੇ ਅਧਿਕਾਰੀ ਸਵੇਰੇ ਅਟਾਰੀ ਸਰਹੱਦ ’ਤੇ ਪਹੁੰਚ ਗਏ। 74ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਵਜਾਇਆ ਗਿਆ। ਜਿਸ ਤੋਂ ਬਾਅਦ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਬੀਐਸਐਫ ਅਧਿਕਾਰੀਆਂ ਨੇ ਸਰਹੱਦ ਤੋਂ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਅਤੇ 26 ਜਨਵਰੀ ਨੂੰ ਸਾਡਾ ਸੰਵਿਧਾਨ ਮਿਲਿਆ। ਸਾਡੇ ਸ਼ਹੀਦਾਂ ਦੀ ਸ਼ਹੀਦੀਆਂ ਤੋਂ ਬਾਅਦ ਹੀ ਭਾਰਤ ਨੂੰ ਪੂਰਨ ਸਵਰਾਜ ਮਿਲਿਆ ਹੈ। ਉਨ੍ਹਾਂ ਕਾਰਨ ਹੀ ਅੱਜ ਪੂਰਾ ਦੇਸ਼ ਆਜ਼ਾਦ ਰਹਿ ਰਿਹਾ ਹੈ। ਅਸੀਂ ਇੱਕ ਗਣਤੰਤਰ ਦੇਸ਼ ਦੇ ਨਾਗਰਿਕ ਹਾਂ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਆ ਕੇ ਦੇਸ਼ ਲਈ ਜੋ ਵੀ ਕਰ ਸਕਦੇ ਹਾਂ, ਕਰੀਏ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.