ਦਾਦੇਵਭੂਮੀ ਦਵਾਰਕਾ: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂ ‘ਤੇ ਤੰਜ ਕਸਦਿਆਂ ਕਿਹਾ ਕਿ ਭੂਪੇਂਦਰ ਪਟੇਲ ਗੁਜਰਾਤ ਦੇ “ਕਠਪੁਤਲੀ ਮੁੱਖ ਮੰਤਰੀ” ਹਨ ਜੋ ਆਪਣੇ ਸਹਾਇਕ ਨੂੰ ਵੀ ਨਹੀਂ ਬਦਲ ਸਕਦੇ। ਦੇਵਭੂਮੀ ਦਵਾਰਕਾ ਜ਼ਿਲੇ ਦੇ ਖੰਭਾਲੀਆ ਵਿਖੇ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸ਼ੂਦਨ ਗਾਧਵੀ ਦੇ ਸਮਰਥਨ ‘ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ।
ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ, ”ਗੁਜਰਾਤ ਦੇ ਲੋਕਾਂ ਦੇ ਸਾਹਮਣੇ ਦੋ ਚਿਹਰੇ ਹਨ। ਇੱਕ ਇਸ਼ੂਦਨ ਗਡਵੀ ਦਾ ਅਤੇ ਦੂਜਾ ਭੂਪੇਂਦਰ ਪਟੇਲ ਦਾ। ਤੁਸੀਂ ਕਿਸ ਨੂੰ ਵੋਟ ਦਿਓਗੇ, ਕਿਸ ਨੂੰ ਮੁੱਖ ਮੰਤਰੀ ਬਣਾਓਗੇ?” ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਡਵੀ ਨੌਜਵਾਨ, ਪੜ੍ਹੇ-ਲਿਖੇ ਹਨ, ਜਿਨ੍ਹਾਂ ਦਾ ਦਿਲ ਗਰੀਬਾਂ ਲਈ ਧੜਕਦਾ ਹੈ ਅਤੇ ਉਹ ਇਕ ਕਿਸਾਨ ਦਾ ਪੁੱਤਰ ਵੀ ਹੈ।
ਉਨ੍ਹਾਂ ਕਿਹਾ, ”ਜਦੋਂ ਉਹ ਟੀਵੀ ‘ਤੇ ਸ਼ੋਅ ਪੇਸ਼ ਕਰਦੇ ਸਨ ਤਾਂ ਕਿਸਾਨਾਂ ਦੇ ਮੁੱਦੇ ਉਠਾਉਂਦੇ ਸਨ ਅਤੇ ‘ਤੂ-ਤੂੰ-ਮੈਂ-ਮੈਂ’ ਨਹੀਂ ਕਰਦੇ ਸਨ ਅਤੇ ਉਨ੍ਹਾਂ ਕਿਸਾਨਾਂ ਲਈ ਕੰਮ ਕੀਤਾ ਹੈ ਅਤੇ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।
ਆਪ ਨੇਤਾ ਨੇ ਕਿਹਾ, “ਦੂਜੇ ਪਾਸੇ ਭੂਪੇਂਦਰ ਪਟੇਲ ਹਨ। ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹਨ। ਉਹ ਕਠਪੁਤਲੀ ਮੁੱਖ ਮੰਤਰੀ ਹੈ। ਉਹ ਆਪਣਾ ਸਹਾਇਕ ਵੀ ਨਹੀਂ ਬਦਲ ਸਕਦਾ। ਭਾਵੇਂ ਉਹ ਚੰਗੇ ਇਨਸਾਨ ਹਨ, ਬੁਰਾ ਨਹੀਂ। ਮੈਂ ਸੁਣਿਆ ਹੈ ਕਿ ਉਹ ਬਹੁਤ ਧਾਰਮਿਕ ਵਿਅਕਤੀ ਹੈ। ਪਰ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਉਹ ਕਠਪੁਤਲੀ ਮੁੱਖ ਮੰਤਰੀ ਹੈ।