ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਰਾਸ਼ਟਰਪਤੀ ਨੇ ਇੱਕ ਲੜਕੀ ਨੂੰ ਡੇਟਿੰਗ ਦੀ ਸਲਾਹ ਦੇ ਦਿੱਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਬਾਇਡਨ ਇਰਵਿਨ ਵੈਲੀ ਕਾਲਜ ਵਿੱਚ ਇੱਕ ਭਾਸ਼ਣ ਤੋਂ ਬਾਅਦ ਇੱਕ ਲੜਕੀ ਨਾਲ ਫੋਟੋ ਖਿਚਵਾਉਣ ਲਈ ਰੁਕੇ ਸਨ। ਉਨ੍ਹਾਂ ਨੇ ਲੜਕੀ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਡੇਟਿੰਗ ਦੀ ਸਲਾਹ ਦਿੱਤੀ ਤੇ ਇਹ ਵੀਡੀਓ ਕਈ ਲੋਕਾਂ ਵਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਹੈ।
ਵੀਡੀਓ ‘ਚ ਬਾਇਡਨ ਲੜਕੀ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘ਹੁਣ ਇੱਕ ਬਹੁਤ ਜ਼ਰੂਰੀ ਗੱਲ, ਜੋ ਮੈਂ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਵੀ ਕਹਿੰਦਾ ਹਾਂ।’ ਬਾਇਡਨ ਨੇ ਕਿਹਾ, ‘ਜਦੋਂ ਤੱਕ ਤੁਸੀਂ 30 ਸਾਲ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਸੀਰੀਅਸ ਮੁੰਡੇ ਨੂੰ ਡੇਟ ਨਾਂ ਕਰੋ।’ ਅਮਰੀਕੀ ਰਾਸ਼ਟਰਪਤੀ ਤੋਂ ਬਗੈਰ ਪੁੱਛੇ ਇਹ ਸਲਾਹ ਮਿਲਣ ‘ਤੇ ਲੜਕੀ ਹੈਰਾਨ ਰਹਿ ਗਈ ਅਤੇ ਉਸ ਨੇ ਕਿਹਾ, ‘ਠੀਕ ਹੈ, ਮੈਂ ਇਸ ਨੂੰ ਯਾਦ ਰੱਖਾਂਗੀ।’ ਬਾਇਡਨ ਦੀ ਸਲਾਹ ਸੁਣ ਕੇ ਕੁੜੀ ਹੱਸ ਪਈ। ਕੁਝ ਲੋਕਾਂ ਨੇ ਬਾਇਡਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਵੀਡੀਓ ਵਿਚਲੀ ਲੜਕੀ ‘ਅਸਹਿਜ’ ਮਹਿਸੂਸ ਕਰ ਰਹੀ ਸੀ।
President Joe Biden grabs a young girl by the shoulder and tells her “no serious guys till your 30” as she looks back appearing uncomfortable, secret service appears to try to stop me from filming it after Biden spoke @ Irvine Valley Community College | @TPUSA @FrontlinesShow pic.twitter.com/BemRybWdBI
— Kalen D’Almeida (@fromkalen) October 15, 2022
ਹਾਲਾਂਕਿ ਕੁਝ ਯੂਜ਼ਰਸ ਨੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਅਤੇ ਉਨ੍ਹਾਂ ਨੂੰ ‘ਚੰਗਾ ਵਿਅਕਤੀ’ ਕਿਹਾ। ਬਾਇਡਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ ਕਾਰਨ ਅਕਸਰ ਆਲੋਚਨਾ ਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਪਹਿਲਾਂ ਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ‘ਚ ਭਾਸ਼ਣ ਦੌਰਾਨ ਉਨ੍ਹਾਂ ਨੇ ਆਪਣੇ ਤੋਂ 18 ਸਾਲ ਛੋਟੀ ਦੋਸਤ ਬਾਰੇ ਦੱਸਿਆ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਭੀੜ ‘ਚ ਇੱਕ ਔਰਤ ਨੂੰ ਪਛਾਣਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ 12 ਸਾਲ ਦੀ ਸੀ ਅਤੇ ਮੈਂ 30 ਸਾਲ ਦਾ ਸੀ ਪਰ ਇਸ ਔਰਤ ਨੇ ਮੇਰੀ ਬਹੁਤ ਮਦਦ ਕੀਤੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.