ਨਿਊਜ ਡੈਸਕ : ਝੋਨੇ ਦੀ ਪਰਾਲੀ ਦਾ ਮਸਲਾ ਹਮੇਸ਼ਾ ਹੀ ਚਰਚਾ ਚ ਰਹਿੰਦਾ ਹੈ ਪਿਛਲੀਆਂ ਸਰਕਾਰਾਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਵੀ ਪਰਾਲੀ ਨਾ ਸਾੜਨ ਦੀ ਤਾਕੀਦ ਕੀਤੀ ਜਾਂਦੀ ਰਹੀ ਸੀ । ਹੁਣ ਮਾਨ ਸਰਕਾਰ ਸੱਤਾ ਤੇ ਕਾਬਜ ਹੈ ਉਨ੍ਹਾਂ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੁਕਮ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਮਾਨ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾ ਨੂੰ ਸਨਮਾਨਿਤ ਵੀ ਕੀਤਾ ਗਿਅ ਹੈ।
ਇਸ ਬਾਬਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਹ ਉਹ ਕਿਸਾਨ ਹਨ ਜਿਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਪਰਾਲੀ ਨਹੀਂ ਸਾੜੀ ਗਈ ਅਤੇ ਕਾਮਯਾਬ ਵੀ ਹੋ ਰਹੇ ਹਨ ਅਤੇ ਅਜਿਹੇ ਕਿਸਾਨਾਂ ਨੂੰ ਸਨਮਾਨਤ ਕਰਕੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੇ ਹਨ।
ਦੱਸ ਦੇਈਏ ਕਿ ਪਰਾਲੀ ਦਾ ਮਸਲਾ ਹਮੇਸ਼ਾ ਹੀ ਅਹਿਮ ਰਿਹਾ ਹੈ। ਕਿਸਾਨਾਂ ਵੱਲੋਂ ਇਹ ਕਹਿੰਦਿਆ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਸ ਦਾ ਉਨ੍ਹਾਂ ਕੋਲ ਹੱਲ ਨਹੀ ਹੈ ਅਤੇ ਜੋ ਹੱਲ ਹੈ ਉਸ ਉੱਪਰ ਖਰਚ ਜਿਆਦਾ ਆਉਂਦਾ ਹੈ।