ਕੋਰੋਨਾ ਵਾਇਰਸ : ਬਜ਼ੁਰਗ ਦੀ ਮੌਤ ਤੋਂ ਬਾਅਦ ਪੂਰਾ ਇਲਾਕਾ ਸੀਲ, ਤਿੰਨ ਦਿਨ ਰਹੇਗਾ ਮੁਕੰਮਲ ਬੰਦ!

TeamGlobalPunjab
2 Min Read

ਬੰਗਾ : ਇਥੋਂ ਦੇ ਪਿੰਡ ਪਠਲੇਵਾ ਵਿਚ ਇੰਗਲੈਂਡ ਤੋਂ ਆਏ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਤੇ ਚਾਰੇ ਪਾਸੇ ਚਿੰਤਾ ਦਾ ਮਾਹੌਲ ਬਣ ਗਿਆ ਹੈ ਉਥੇ ਹੀ ਹੁਣ ਬੰਗਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਇਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਪ੍ਰਸਾਸ਼ਨ ਵਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਡਿਪਟੀ ਕਮਿਸ਼ਨਰ ਵਲੋਂ ਵੀ ਲੋਕ ਨੂੰ ਵਾਰਿਸ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਥੇ ਮਾਰਕੀਟ ਵੀ ਬੰਦ ਕਰ ਦਿਤੀ ਗਈ ਹੈ । ਰਿਪੋਰਟ ਮੁਤਾਬਿਕ ਆਉਂਦੇ ਤਿੰਨ ਦਿਨ ਭਾਵ ਸੋਮਵਾਰ ਤਕ ਬੰਗਾ ਮੁਕੰਮਲ ਬੰਦ ਰਹੇਗਾ।

ਦੱਸ ਦੇਈਏ ਕਿ ਬੀਤੇ ਦਿਨੀ ਬੰਗਾ ਨੇੜੇ ਪੈਂਦੇ ਪਿੰਡ ਪਠਲੇਵਾ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਮੌਤ ਤੋਂ ਬਾਅਦ ਗੁਰੂ ਨਗਰੀ ਅਨੰਦਪੁਰ ਸਾਹਿਬ ਚ ਵੀ ਦਹਿਸ਼ਤ ਫੈਲ ਗਈ ਹੈ। ਇਸ ਦਾ ਕਾਰਨ ਹੈ ਕਿ ਬਲਦੇਵ ਸਿੰਘ ਬੀਤੇ ਦਿਨੀ ਹੋਲੇ ਮੁਹੱਲੇ ਸਮੇ ਇਥੇ ਰਿਹਾ ਸੀ। ਇਥੇ ਹੀ ਬਸ ਨਹੀਂ ਉਹ ਲਗਾਤਾਰ ੩ ਦਿਨ ਤੱਕ ਇਥੇ ਘੁੰਮਦਾ ਰਿਹਾ। ਪਰ ਹੁਣ ਉਸ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਇਥੇ 51 ਟੀਮਾਂ ਦਾ ਗਠਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਹਾਲਾਤ ਇਹ ਹਨ ਕਿ ਇਲਾਕੇ ਨੂੰ ਸੀਲ ਕਰਕੇ ਮਾਰਕੀਟ ਬੰਦ ਕਰ ਦਿਤੀ ਗਈ ਹੈ।

ਦੱਸਣਯੋਗ ਹੈ ਕਿ ਪਿੰਡ ਵਾਸੀ ਬਲਦੇਵ ਸਿੰਘ ਦੋ ਹਫਤੇ ਪਹਿਲਾਂ ਹੀ ਜਰਮਨੀ ਵਾਇਆ ਇਟਲੀ ਤੋਂ ਆਇਆ ਸੀ ਤੇ ਉਸ ਦੀ ਮੌਤ ਦੇ ਕਾਰਨਾਂ ‘ਤੇ ਸ਼ੱਕ ਕਰਦਿਆਂ ਜਦੋਂ ਉਸ ਦੇ ਖੂਨ ਦਾ ਸੈਂਪਲ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਵਾਇਰਸ ਦਾ ਪੀੜਤ ਨਿਕਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਬਲਦੇਵ ਸਿੰਘ ਨਾਲ ਦੋ ਮੈਂਬਰ ਹੋਰ ਵੀ ਵਤਨ ਪਰਤੇ ਸਨ ਜਿਹਨਾਂ ਦੀ ਨਿਗਰਾਨੀ ਲਈ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਮਿਰਤਕ ਬਲਦੇਵ ਸਿੰਘ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਮੁਖੀ ਗੁਰਬਚਨ ਸਿੰਘ ਤੇ ਝਿੱਕਾ ਵਾਸੀ ਗੁਰਜਿੰਦਰ ਸਿੰਘ ਨਾਲ ਦੋ ਹਫਤੇ ਪਹਿਲਾਂ ਜਰਮਨ ਤੋਂ ਬਰਾਸਤਾ ਇਟਲੀ ਭਾਰਤ ਆਏ ਸਨ।

- Advertisement -

Share this Article
Leave a comment