ਸਿੱਧੂ ਮੂਸੇਵਾਲਾਦੀ ਯਾਦ ‘ਚ ਕੱਢਿਆ ਗਿਆ ਕੈਂਡਲ ਮਾਰਚ, ਪਿਤਾ ਨੇ ਸਰਕਾਰ ਅੱਗੇ ਰੱਖੀਆਂ 3 ਮੰਗਾਂ

Rajneet Kaur
2 Min Read

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾਦੀ ਯਾਦ ਵਿੱਚ ਅਤੇ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਸਰਕਾਰ ਅੱਗੇ 3 ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਪਾਵਰਫੁਲ ਕਮਿਸ਼ਨ ਬਿਠਾਇਆ ਜਾਣਾ ਚਾਹੀਦਾ ਹੈ। ਇਸ ਦੀ ਜਾਂਚ ਹੋਵੇ ਕਿ ਉਨ੍ਹਾਂ ਦੇ ਪੁੱਤਰ ਦੀ ਸਕਿਓਰਿਟੀ ਕਿਸ ਨੇ ਤੇ ਕਿਉਂ ਵਾਪਿਸ ਲਈ? ਪੰਜਾਬ ਦੀ ਫਿਲਮ ਇੰਡਸਟਰੀ ਦੇ ਗੈਂਗਸਟਰ ਨਾਲ ਲਿੰਕ ਦੀ ਜਾਂਚ ਕੀਤੀ ਜਾਏ। ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ। ਕੈਂਡਲ ਮਾਰਚ ਵਿਚ ਕਈ ਪੰਜਾਬੀ ਗਾਇਕ ਵੀ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ  ਕਿਹਾ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮਣਾ ਖੱਟਿਆ ਹੈ। ਸ਼ੁਭਦੀਪ ਤਾਂ ਸਾਡੇ ਕੋਲੋ ਦੂਰ ਚਲਾ ਗਿਆ ਹੈ ਪਰ ਅੱਜ ਵੀ ਅਸੀਂ ਜਿੱਥੇ ਜਾਂਦੇ ਹਾਂ ਸਾਡੇ ਸਾਹਮਣੇ ਹਜ਼ਾਰਾ ਸ਼ੁਭਦੀਪ ਆ ਕੇ ਖੜ ਜਾਂਦੇ ਹਨ।

ਇਸ ਮੌਕੇ ਸਿੱਧੂਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਅਸੀਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਹਾਂ। ਮੈਂ ਉਸ ਨੂੰ ਬਰਾਤ ਚੜ੍ਹਾਉਣੀ ਸੀ ਅਤੇ ਕੀ ਵੇਖਣਾ ਪੈ ਗਿਆ ਹੈ। ਉਨ੍ਹਾਂ ਕਿਹਾ ਪੁੱਤਾਂ ਬਿਨਾਂ ਕੋਈ ਸੰਪਤੀ ਕੰਮ ਨਹੀਂ ਆਉਂਦੀ ਹੈ। ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਜੋ ਸਾਡੇ ਨਾਲ ਹੋਇਆ ਉਹ ਕਿਸੇ ਮਾਪਿਆਂ ਨਾਲ ਨਾ ਹੋਵੇ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment