ਨਿਊਜ਼ ਡੈਸਕ : ਪੰਜਾਬ ਦੇ ਪਾਣੀਆਂ ਦੀ ਗੱਲ ਚਲ ਰਹੀ ਹੈ ਤੇ ਐਸਵਾਈਐਲ ਦਾ ਮੁੱਦਾ ਪੰਜਾਬ ਵਿੱਚ ਤੂਲ ਫੜਦਾ ਜਾ ਰਿਹਾ ਹੈ । ਅਜਿਹੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਵੱਲੋਂ ਇਕ ਅਜਿਹਾ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਿਆਸਤ ਭਖਦੀ ਨਜ਼ਰ ਆ ਰਹੀ ਹੈ । ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਕੀਤੀ ਗਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਮਝੌਤਾ ਗ਼ਲਤ ਸੀ ਅਤੇ ਲੌਂਗੋਵਾਲ ਨੂੰ ਮਿਸਗਾਈਡ ਕੀਤਾ ਗਿਆ ਸੀ।
ਦੱਸ ਦੇਈਏ ਕਿ ਸੁਖਦੇਵ ਸਿੰਘ ਢੀਂਡਸਾ ਮੀਡੀਆ ਦੇ ਫਿਰਕੇ ਨਾਲ ਗੱਲਬਾਤ ਕਰ ਰਹੇ ਸੀ। ਜਿਸ ਵਿਚ ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਬਰਨਾਲਾ ਅਤੇ ਕੁਝ ਹੋਰ ਆਗੂਆਂ ਦੇ ਵੱਲੋਂ ਲੌਂਗੋਵਾਲ ਨੂੰ ਮਿਸਗਾਈਡ ਕੀਤਾ ਗਿਆ ਸੀ। ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਚ ਪਰਿਵਾਰਵਾਦ ਭਾਰੂ ਪੈ ਗਿਆ ਹੈ ਪਰ ਜਦੋਂ ਤਕ ਪ੍ਰਕਾਸ਼ ਬਾਦਲ ਦੇ ਹੱਥ ਵਿੱਚ ਪਾਰਟੀ ਦੀ ਕਮਾਨ ਸੀ ਤਾਂ ਇਹ ਪਾਰਟੀ ਸੰਘਰਸ਼ਸ਼ੀਲ ਸੀ ਅਤੇ ਹਮੇਸ਼ਾਂ ਹੀ ਲੋਕਾਂ ਦੇ ਮੁੱਦੇ ਚੁਕਦੀ ਸੀ।