ਮੈਸੂਰ : ਗੁਰਬਾਣੀ ਦਾ ਫੁਰਮਾਨ ਹੈ ਕਿ ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ ॥ ਗੁਰਬਾਣੀ ਦੇ ਇਸ ਵਾਕ ਅੰਦਰ ਦੁਨੀਆਂ ‘ਚ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਹੈ। ਜਿਸ ਦੇ ਚਲਦਿਆਂ ਮੈਸੂਰ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਸੇਵਾ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਦਰਅਸਲ ਇਸ ਪਰਿਵਾਰ ਦੇ ਲੋਹਿਤ ਨਾਮਕ 30 ਸਾਲਾ ਨੌਜਵਾਨ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਲੋਹਿਤ ਦਾ ਸਰੀਰ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ।
ਲੋਹਿਤ ਦਾ ਦਿਲ ਫੇਫੜੇ ਗੁਰਦੇ ਕਿਡਨੀ ਲੀਵਰ ਟਰਾਂਸਪਲਾਂਟ ਕੀਤੇ ਗਏ ਹਨ। ਅੱਠ ਵਿਅਕਤੀਆਂ ਨੂੰ ਇਹ ਅੰਗ ਟਰਾਂਸਪਲਾਂਟ ਕੀਤੇ ਗਏ ਹਨ । ਲੋਹਿਤ ਦਾ ਦਿਲ ਨੈਸ਼ਨਲ ਹਸਪਤਾਲ ਬੰਗਲੌਰ, ਲੀਵਰ ਅਪੋਲੋ ਬੀਜੀਐੱਸ ਹਸਪਤਾਲ, ਮੈਸੂਰ, ਇਕ ਕਿਡਨੀ ਤੇ ਪੇਂਕ੍ਰਿਆਜ ਅਪੋਲੋ ਬੀਜੀਐੱਸ ਹਸਪਤਾਲ, ਮੈਸੂਰ ਵਿਚ ਤੇ ਦੂਜੀ ਕਿਡਨੀ ਬੀਜੀਐੱਸ ਗਲੋਬਲ, ਬੰਗਲੌਰ ਭੇਜੀ ਗਈ। ਕਾਰਨੀਆ ਨੂੰ ਕੇ. ਆਰ. ਹਸਪਤਾਲ ਮੈਸੂਰ ਭੇਜਿਆ ਗਿਆ।
ਜਾਣਕਾਰੀ ਮੁਤਾਬਕ 27 ਸਤੰਬਰ ਵਾਲੇ ਦਿਨ ਲੋਹਿਤ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਉਸ ਨੂੰ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਦਿਮਾਗ ਡੈੱਡ ਹੋ ਚੁੱਕਿਆ ਸੀ।