ਪਰਮੀਸ਼ ਵਰਮਾ ਦੇ ਘਰ ਆਈ ਨੰਨ੍ਹੀ ਪਰੀ, ਪਤਨੀ ਗੀਤ ਨੇ ਬੇਟੀ ਨੂੰ ਦਿੱਤਾ ਜਨਮ

Rajneet Kaur
1 Min Read

ਨਿਊਜ਼ ਡੈਸਕ: ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਨੇ ਖੁਸ਼ੀ ਭਰੀ ਖਬਰ ਸਾਂਝੀ ਕੀਤੀ ਹੈ। ਕਲਾਕਾਰ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜਿਸਦੀ ਜਾਣਕਾਰੀ ਪਰਮੀਸ਼ ਵੱਲੋਂ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕਰਕੇ ਦਿੱਤੀ ਗਈ ਹੈ।

ਪਰਮੀਸ਼ ਵਰਮਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਅੱਜ ਮੈਂ ਧਰਤੀ ਤੇ ਸਭ ਤੋਂ ਖੁਸ਼ਕਿਸਮਤ ਇਨਸਾਨ ਬਣ ਗਿਆ ਹਾਂ, ਮੇਰੀ ਬੇਟੀ ਸਦਾ ਨੂੰ ਮਿਲੋ। ਸਦਾ ਸਦਾ ਸਦਾ ਸੁੱਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ।” ਜਦੋਂ ਕਿ ਪਰਮੀਸ਼ ਵਰਮਾ ਨੇ “ਸਦਾ” ਨਾਮ ਨੂੰ ਉਜਾਗਰ ਕੀਤਾ ਹੈ, ਅਜਿਹਾ ਲਗਦਾ ਹੈ ਕਿ ਜੋੜੇ ਨੇ ਆਪਣੀ ਧੀ ਦਾ ਨਾਮ ਸਦਾ ਰੱਖਿਆ ਹੈ।ਕਲਾਕਾਰ ਦੀ ਇਸ ਤਸਵੀਰ ਤੇ ਪਾਲੀਵੁੱਡ ਸਿਤਾਰੇ ਕਮੈਂਟ ਕਰ ਵਧਾਈ ਦੇ ਰਹੇ ਹਨ। 

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment