ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਸਿੱਖਿਆ ਕੇਂਦਰ ‘ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ‘ਚ ਹੁਣ ਤੱਕ 100 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਫਗਾਨਿਸਤਾਨ ਦੇ ਇੱਕ ਪੱਤਰਕਾਰ ਬਿਲਾਲ ਸਵਾਰੀ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਪੱਤਰਕਾਰ ਨੇ ਸਿੱਖਿਆ ਕੇਂਦਰ ਦੇ ਅਧਿਆਪਕ ਦੇ ਹਵਾਲੇ ਤੋਂ ਦੱਸਿਆ ਕਿ ਕਿੰਝ ਬੱਚਿਆਂ ਦੇ ਹੱਥ-ਪੈਰ ਇਕੱਠੇ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਤਾਲਿਬਾਨ ਨੇ ਉੱਥੇ ਮੌਜੂਦ ਮੀਡੀਆ ਨੂੰ ਵੀ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ ਹੈ। ਪੱਤਰਕਾਰ ਨੇ ਇਹ ਵੀ ਦੱਸਿਆ ਹੈ ਕਿ ਤਾਲਿਬਾਨ ਨੇ ਹਸਪਤਾਲਾਂ ਨੂੰ ਸਾਫ ਨਿਰਦੇਸ਼ ਦਿੱਤੇ ਹਨ ਕਿ ਹਮਲੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਮੀਡੀਆ ਨੂੰ ਨਾਂ ਦਿੱਤੀ ਜਾਵੇ।
“We have so far counted 100 dead bodies of our students. The number of students killed is much higher. Classroom was packed. This was a mock university entrance exam, so students could prepare for the real one.” A member of the Kaaj higher education center tells me.
— BILAL SARWARY (@bsarwary) September 30, 2022
ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਧਮਾਕਾ ਇੱਕ ਸੈਂਕੜੇ ਵਿਦਿਆਰਥਅਿਾਂ ਦੀ ਕਲਾਸ ਵਿੱਚ ਹੋਇਆ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕੁੜੀਆਂ ਹਨ। ਇਹ ਹਮਲਾ ਪੱਛਮੀ ਕਾਬੁਲ ਦੇ ਦਸ਼ਤ-ਏ-ਬਰਚੀ ਇਲਾਕੇ ਵਿੱਚ ਹੋਇਆ, ਇੱਕ ਮੁੱਖ ਤੌਰ ‘ਤੇ ਸ਼ੀਆ ਮੁਸਲਿਮ ਖੇਤਰ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਦਾ ਘਰ, ਅਫਗਾਨਿਸਤਾਨ ਦੇ ਕੁਝ ਸਭ ਤੋਂ ਘਾਤਕ ਹਮਲਿਆਂ ਦਾ ਨਿਸ਼ਾਨਾ ਹੈ।
ਇੱਕ ਜ਼ਖਮੀ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਕਲਾਸ ਵਿੱਚ 600 ਦੇ ਲਗਭਗ ਸੀ, ਪਰ ਜ਼ਿਆਦਾਤਰ ਜ਼ਖਮੀ ਕੁੜੀਆਂ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.