ਨਿਊਜ਼ ਡੈਸਕ: ਪਾਕਿਸਤਾਨ ਦੀ ਸੂਚਨਾ ਮੰਤਰੀ ਅਤੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਔਰੰਗਜ਼ੇਬ ਦਾ ਲੰਡਨ ‘ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਕੌਫੀ ਸ਼ਾਪ ‘ਤੇ ਗਈ ਮੰਤਰੀ ਨੂੰ ਉਥੇ ਰਹਿੰਦੇ ਪਾਕਿਸਤਾਨੀਆਂ ਨੇ ਘੇਰ ਲਿਆ ਅਤੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪਾਕਿਸਤਾਨ ‘ਚ ਭਿਆਨਕ ਹੜ੍ਹਾਂ ਦੌਰਾਨ ਵਿਦੇਸ਼ ਦੌਰਿਆਂ ‘ਤੇ ਪੈਸਾ ਖਰਚ ਕਰਨ ਲਈ ਲੋਕਾਂ ਨੇ ਪਾਕਿਸਤਾਨੀ ਮੰਤਰੀ ਦੀ ਆਲੋਚਨਾ ਕੀਤੀ।
ਰਿਪੋਰਟ ਮੁਤਾਬਕ ਵਿਦੇਸ਼ੀ ਪਾਕਿਸਤਾਨੀਆਂ ਨੇ ਮਰੀਅਮ ਔਰੰਗਜ਼ੇਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ‘ਚੋਰਨੀ, ਚੋਰਨੀ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਅਰੇਬਾਜ਼ੀ ਦੀਆਂ ਛੋਟੀਆਂ ਕਲਿੱਪਾਂ ਇੰਟਰਨੈੱਟ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਮਰੀਅਮ ਔਰੰਗਜ਼ੇਬ ਵਿਦੇਸ਼ੀ ਪਾਕਿਸਤਾਨੀਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਫ਼ੋਨ ‘ਤੇ ਵਿਅਸਤ ਨਜ਼ਰ ਆ ਰਹੀ ਹੈ। ਸ਼ਾਹਬਾਜ਼ ਦੀ ਸਰਕਾਰ ਦੇ ਮੰਤਰੀਆਂ ਨੇ ਮਰੀਅਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੇ ਸਥਿਤੀ ਨੂੰ ਸ਼ਾਂਤੀ ਨਾਲ ਸੰਭਾਲਿਆ।
ਰਿਪੋਰਟ ਮੁਤਾਬਕ ਮਰੀਅਮ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਇਕ ਦੁਕਾਨ ‘ਚ ਘੇਰ ਲਿਆ ਸੀ। ਵੀਡੀਓ ‘ਚ ਇਕ ਔਰਤ ਔਰੰਗਜ਼ੇਬ ਨੂੰ ਕਹਿ ਰਹੀ ਸੀ ਕਿ ਟੈਲੀਵਿਜ਼ਨ ‘ਤੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇੱਥੇ ਉਹ ਸਿਰ ‘ਤੇ ਦੁਪੱਟਾ ਨਹੀਂ ਪਹਿਨਦੀ।
She braved it with aplomb. The shame is for the harassers. The trend will be irresistible for others. It is only a matter of time before PTI women or Imran himself face the same situation. I will condemn it even then but with the reminder that what goes around comes around. pic.twitter.com/UA61Co7Tim
— Syed Talat Hussain (@TalatHussain12) September 25, 2022
ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਉਸ ਨੇ ਭੀੜ ਵਿੱਚ ਹਰ ਕਿਸੇ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਮਰੀਅਮ ਦੇ ਸਮਰਥਨ ‘ਚ ਸ਼ਾਹਬਾਜ਼ ਸਰਕਾਰ ਦੇ ਮੰਤਰੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਇਮਰਾਨ ਖਾਨ ਦੇ ਸਮਰਥਕ ਦੱਸ ਰਹੇ ਹਨ।