ਜੋਅ ਬਾਇਡਨ ਨੂੰ ਨਰਿੰਦਰ ਮੋਦੀ ਨੇ ਵੀ ਦਿੱਤੀਆਂ ਵਧਾਈਆਂ; ਤਿੰਨ ਵਾਰ ਟਵੀਟ ਕਰਕੇ ਮਜ਼ਬੂਤ ਸਬੰਧਾਂ ਦੀ ਆਸ ਪ੍ਰਗਟਾਈ

TeamGlobalPunjab
2 Min Read

ਵਾਸ਼ਿੰਗਟਨ: ਜੋਅ ਬਾਇਡਨ ਨੇ ਬੀਤੇ ਬੁੱਧਵਾਰ ਨੂੰ ਯੂਐਸ ਦੇ 46ਵੇਂ ਰਾਸ਼ਟਰਪਤੀ ਤੇ ਕਮਲਾ ਹੈਰਿਸ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਤਿੰਨ ਵਾਰ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਜੋਅ ਬਾਇਡਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ‘ਤੇ ਸ਼ੁਭਕਾਮਨਾਵਾਂ, ਮੈਂ ਭਾਰਤ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।

ਡੈਮੋਕਰੇਟਿਕ ਨੇਤਾ ਜੋਅ ਬਾਇਡਨ (78) ਨੂੰ ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ਵਿਖੇ ਚੀਫ਼ ਜਸਟਿਸ ਜੋਨ ਰਾਬਰਟਸ ਨੇ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਵਾਰ ਸਮਾਗਮ ‘ਚ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ ਤੇ ਸੁਰੱਖਿਆ ਲਈ 25,000 ਤੋਂ ਵੱਧ ਨੈਸ਼ਨਲ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਸਨ।।

ਵਰਨਣਯੋਗ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਰਾਸ਼ਟਰਪਤੀ, ਬਾਇਡਨ ਨੇ ਆਪਣੇ ਪਰਿਵਾਰ ਦੀ 127 ਸਾਲ ਪੁਰਾਣੀ ਬਾਈਬਲ ‘ਤੇ ਹੱਥ ਰੱਖਦਿਆਂ ਅਹੁਦੇ ਤੇ ਭੇਦਾਂ ਦੀ ਸਹੁੰ ਚੁੱਕੀ। ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ, ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਇਤਿਹਾਸਕ ਸਹੁੰ ਚੁੱਕ ਸਮਾਗਮ ‘ਚ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਹੈਰਿਸ ਸੰਯੁਕਤ ਰਾਜ ਦੀ 49ਵੀਂ ਉਪ ਰਾਸ਼ਟਰਪਤੀ ਹੈ।

ਇਸ ਤੋਂ ਇਲਾਵਾ ਹੈਰਿਸ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੋਨੀਆ ਸੋਟੋਮੇਅਰ ਨੇ ਸਹੁੰ ਚੁਕਾਈ। ਸਾਬਕਾ ਰਾਸ਼ਟਰਪਤੀ-ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਤੇ ਬਿਲ ਕਲਿੰਟਨ ਵੀ ਇਸ ਸਮਾਗਮ ‘ਚ ਸ਼ਾਮਲ ਹੋਏ। ਸਾਬਕਾ ਫਸਟ ਲੇਡੀ – ਮਿਸ਼ੇਲ ਓਬਾਮਾ, ਲੌਰਾ ਬੁਸ਼ ਤੇ ਹਿਲੇਰੀ ਕਲਿੰਟਨ ਵੀ ਮੌਜੂਦ ਸਨ।

- Advertisement -

Share this Article
Leave a comment