ਕੋਰੋਨਾ ਵਾਇਰਸ : ਡਿਊਟੀਆਂ ਤੇ ਤੈਨਾਤ ਕਰਮਚਾਰੀਆਂ ਲਈ ਦਿੱਲੀ ਸਰਕਾਰ ਦਾ ਵੱਡਾ ਐਲਾਨ!

TeamGlobalPunjab
1 Min Read

ਨਵੀ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਇਸ ਦੌਰਾਨ ਪੁਲਿਸ ਪ੍ਰਸਾਸ਼ਨ, ਡਾਕਟਰ, ਅਤੇ ਹੋਰ ਕਰਮਚਾਰੀ ਆਪਣੀ ਜਾਨ ਤੇ ਖੇਡ ਕਿ ਇਸ ਬਿਮਾਰੀ ਨਾਲ ਲੜ ਰਹੇ ਹਨ ਪਰ ਉਹ ਖੁਦ ਵੀ ਕਈ ਥਾਈਂ ਇਸ ਬਿਮਾਰੀ ਦੇ ਚੁੰਗਲ ਵਿੱਚ ਫਸ ਰਹੇ ਹਨ। ਇਨ੍ਹਾਂ ਕਰਮਚਾਰੀਆਂ ਲਈ ਹੁਣ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲ ਕਰਦਿਆਂ ਐਲਾਨ ਕੀਤਾ ਕਿ ਡਿਊਟੀਆਂ ਤੇ ਤੈਨਾਤ ਕਰਮਚਾਰੀਆਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਵਲੋਂ ਇਕ ਕਰੋੜ ਰੁਪਏ ਦਿਤੇ ਜਾਣਗੇ ।

- Advertisement -

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ, “ਜੇ ਕੋਈ ਕੋਰੋਨਾ ਵਾਇਰਸ ਦੇ ਮਰੀਜ਼ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗੁਆ ​​ਦਿੰਦਾ ਹੈ ਫਿਰ ਉਹ ਭਾਵੇਂ ਸੈਨੀਟੇਸ਼ਨ ਕਰਮਚਾਰੀ, ਡਾਕਟਰ ਜਾਂ ਨਰਸ ਜਾਂ ਕੋਈ ਹੋਰ ਸਟਾਫ, ਅਸਥਾਈ ਜਾਂ ਸਥਾਈ, ਨਿੱਜੀ ਜਾਂ ਸਰਕਾਰੀ ਖੇਤਰ ਤੋਂ ਹੋਵੇ, ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਸਤਿਕਾਰ ਵਜੋਂ 1 ਕਰੋੜ ਰੁਪਏ ਦਿੱਤੇ ਜਾਣਗੇ” ।

ਦੱਸ ਦੇਈਏ ਕਿ ਅੱਜ ਇਥੇ ਸਫ਼ਦਰਜੰਗ ਹਸਪਤਾਲ ਵਿੱਚ 2 ਡਾਕਟਰਾਂ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ। ਇਨ੍ਹਾਂ ਵਿੱਚ ਇਕ ਡਾਕਟਰ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ਼ ਕਰ ਰਿਹਾ ਸੀ । ਦੋਵਾਂ ਡਾਕਟਰਾਂ ਨੂੰ ਆਇਸੋਲੇਟ ਕੀਤਾ ਗਿਆ ਹੈ ।

Share this Article
Leave a comment