ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਸਕਿੰਟਾਂ ਦੇ ਇਸ ਭਿਆਨਕ ਵੀਡੀਓ ‘ਚ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਂਦਾ ਹੈ। ਇਹ ਵੀਡੀਓ ਉੱਤਰਾਖੰਡ ਦੇ ਫਤਿਹਪੁਰ ਇਲਾਕੇ ਦੀ ਹੈ ਅਤੇ ਨੌਜਵਾਨ ਬਰਸਾਤੀ ਨਾਲੇ ਦੀ ਤੇਜ਼ ਧਾਰਾ ਦੀ ਲਪੇਟ ਵਿੱਚ ਆ ਗਿਆ ਹੈ। ਐਸਡੀਐਮ ਹਲਦਵਾਨੀ ਮਨੀਸ਼ ਕੁਮਾਰ ਸਿੰਘ ਨੇ ਦੱਸਿਆ ਕਿ ਵਿਅਕਤੀ ਲਾਪਤਾ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
#WATCH | Uttarakhand: A young man washed away due to a strong current in a rainy drain in the Fatehpur area. The person is missing & search operation is underway, but so far nothing has been found: SDM Haldwani Manish Kumar Singh
(Source: viral video) pic.twitter.com/QzEzsXqjXf
— ANI UP/Uttarakhand (@ANINewsUP) September 18, 2022
ਪਿਛਲੇ ਇਕ ਮਹੀਨੇ ਤੋਂ ਲਾਪਤਾ ਉਤਰਾਖੰਡ ਊਰਜਾ ਨਿਗਮ ਦੇ ਇਕ ਲਾਈਨਮੈਨ ਦੀ ਲਾਸ਼ ਐਤਵਾਰ ਨੂੰ ਧਰਾਸੂ ‘ਚ ਭਾਗੀਰਥੀ ਨਦੀ ‘ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਮੁੱਢਲੇ ਤੌਰ ‘ਤੇ ਖ਼ੁਦਕੁਸ਼ੀ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.