Breaking News

ਉੱਤਰਾਖੰਡ ‘ਚ ਤੇਜ਼ ਲਹਿਰਾਂ ਦੀ ਲਪੇਟ ‘ਚ ਆਇਆ ਨੌਜਵਾਨ, ਲਾਪਤਾ

ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਸਕਿੰਟਾਂ ਦੇ ਇਸ ਭਿਆਨਕ ਵੀਡੀਓ ‘ਚ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਂਦਾ ਹੈ।  ਇਹ ਵੀਡੀਓ ਉੱਤਰਾਖੰਡ ਦੇ ਫਤਿਹਪੁਰ ਇਲਾਕੇ ਦੀ ਹੈ ਅਤੇ ਨੌਜਵਾਨ ਬਰਸਾਤੀ ਨਾਲੇ ਦੀ ਤੇਜ਼ ਧਾਰਾ ਦੀ ਲਪੇਟ ਵਿੱਚ ਆ ਗਿਆ ਹੈ। ਐਸਡੀਐਮ ਹਲਦਵਾਨੀ ਮਨੀਸ਼ ਕੁਮਾਰ ਸਿੰਘ ਨੇ ਦੱਸਿਆ ਕਿ ਵਿਅਕਤੀ ਲਾਪਤਾ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਪਿਛਲੇ ਇਕ ਮਹੀਨੇ ਤੋਂ ਲਾਪਤਾ ਉਤਰਾਖੰਡ ਊਰਜਾ ਨਿਗਮ ਦੇ ਇਕ ਲਾਈਨਮੈਨ ਦੀ ਲਾਸ਼ ਐਤਵਾਰ ਨੂੰ ਧਰਾਸੂ ‘ਚ ਭਾਗੀਰਥੀ ਨਦੀ ‘ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਮੁੱਢਲੇ ਤੌਰ ‘ਤੇ ਖ਼ੁਦਕੁਸ਼ੀ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋਵੇਗਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

3 ਅਕਤੂਬਰ ਤੱਕ ਚੱਲੇਗਾ ਸੈਸ਼ਨ, ਮੁੱਖ ਮੰਤਰੀ ਲਿਆਉਣਗੇ ਭਰੋਸਗੀ ਦਾ ਮਤਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਇਜਲਾਸ ਦੇ ਸ਼ੁਰੂ ਵਿੱਚ ਵਿਧਾਨ ਸਭਾ ਦੇ …

Leave a Reply

Your email address will not be published.