ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਗਰੂਰ ‘ਚ ਵਰਕਰ ਦੀ ਕੁੱਟਮਾਰ ਦਾ ਮੁੱਦਾ ਚੁੱਕਿਆ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਲਿਖਿਆ, ‘ਕੇਜਰੀਵਾਲ ਜੀ ਤੁਹਾਡੇ ਲੋਕ ਦਿੱਲੀ ਦੀ ਅਦਾਲਤ ‘ਚ ਜਾ ਰਹੇ ਕਿਉਂਕਿ ਤੁਹਾਡੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਪੰਜਾਬੀਆਂ ਦੀ ਜਾਨ ਦਾ ਵੀ ਫਿਕਰ ਕਰੋ। ਜਦੋਂ ਦਿੱਲੀ ਵਿੱਚ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸਨੂੰ ਅਰਾਜਕਤਾ ਕਹਿੰਦੇ ਹੋ। ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਹੈ, ਸੰਗਰੂਰ ਵਿੱਚ ਇੱਕ ਹੋਰ ਕਾਂਗਰਸੀ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ।’
Kejriwal Ji, आपके लोग दिल्ली में कोर्ट जा रहे हैं की आपकी जान को ख़तरा है, पंजाबियों की जान की भी फ़िक्र करें? If it happens in Delhi you call it Vandalism. Look what is happening in Punjab… Another Congress worker brutally beaten in Sanaur. Law & order at a very low ebb !! pic.twitter.com/XlLVGg5f4x
— Navjot Singh Sidhu (@sherryontopp) April 1, 2022
ਦੱਸਣਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਜ਼ੀਰਾ ਦੇ ਪਿੰਡ ਕੱਸੂਆਣਾ ਵਿੱਚ ਕਾਂਗਰਸੀ ਵਰਕਰ ਦੇ ਕਤਲ ਦਾ ਮਾਮਲਾ ਚੁੱਕਿਆ ਸੀ। ਪੰਜਾਬ ਦੇ ਡੀਜੀਪੀ ਨੂੰ ਟੈਗ ਕਰਦੇ ਹੋਏ ਸਿੱਧੂ ਨੇ ਲਿਖਿਆ ਕਿ ਮੈਂ ਹਾਲੇ ਵੀ ਉਨ੍ਹਾਂ ਵਰਕਰਾਂ ਖਿਲਾਫ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹਾਂ, ਜਿਨ੍ਹਾਂ ਨੇ ਜ਼ੀਰਾ ਦੇ ਪਿੰਡ ਕੱਸੂਆਣਾ ‘ਚ ਕਾਂਗਰਸੀ ਵਰਕਰ ਇਕਬਾਲ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ। ਅਸੀਂ ਹਰ ਕਾਂਗਰਸੀ ਵਰਕਰ ਨਾਲ ਖੜੇ ਹਾਂ। ਉਹ ਸੰਸਥਾ ਦੀ ਰੀੜ੍ਹ ਦੀ ਹੱਡੀ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.