ਪੌਣ-ਪਾਣੀ ਬਦਲਾਅ ਦੇ ਮੁੱਦੇ ‘ਤੇ ਭਾਰਤ ਦੀ ਹੋਈ ਤਾਰੀਫ਼

TeamGlobalPunjab
1 Min Read

ਵਾਸ਼ਿੰਗਟਨ :- ਪੌਣ-ਪਾਣੀ ਬਦਲਾਅ ਦੇ ਮੁੱਦੇ ‘ਤੇ ਭਾਰਤ ਦੇ ਕੰਮਾਂ ਦੀ ਤਾਰੀਫ਼ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕਿਹਾ ਹੈ ਕਿ ਭਾਰਤ ਦੀ ਤਰ੍ਹਾਂ ਹੀ ਹੋਰ ਦੇਸ਼ਾਂ ਨੂੰ ਇਸ ਖੇਤਰ ‘ਚ ਨਵੀਨਤਾ ਕਰਨ ਦੀ ਜ਼ਰੂਰਤ ਹੈ।

ਇਮੈਨੂਅਲ ਨੇ ਕਿਹਾ ਹੈ ਕਿ ਪੌਣ-ਪਾਣੀ ਬਦਲਾਅ ‘ਤੇ ਸਾਨੂੰ ਭਾਰਤ ਤੇ ਚੀਨ ਦੋਵਾਂ ਦੀ ਜ਼ਰੂਰਤ ਹੈ। ਭਾਰਤ ਇਸ ਮਾਮਲੇ ‘ਚ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਭਾਰਤ ਨੇ ਸਾਡੇ ਨਾਲ ਤਿੰਨ ਸਾਲ ਪਹਿਲਾਂ ਹੀ ਪੌਣ-ਪਾਣੀ ਬਦਲਾਅ ‘ਤੇ ਸੁਧਾਰ ਲਈ ਤੇ ਊਰਜਾ ਦੀ ਤਰ੍ਹਾਂ ਕਦਮ ਤੇਜ਼ੀ ਨਾਲ ਚੁੱਕਣੇ ਸ਼ੁਰੂ ਕਰ ਦਿੱਤਾ ਸੀ।

ਇਸਤੋਂ ਇਲਾਵਾ ਪਿਛਲੇ ਮਹੀਨੇ ਹੀ ਅਮਰੀਕਾ ਦੇ ਪੌਣ-ਪਾਣੀ ਬਦਲਾਅ ਦੂਤ ਜਾਨ ਕੈਰੀ ਨੇ ਕਿਹਾ ਸੀ ਕਿ ਪੌਣਪਾਣੀ ਬਦਲਾਅ ਸਣੇ ਕਈ ਮੁੱਦਿਆਂ ‘ਤੇ ਭਾਰਤ ਦਾ ਆਲਮੀ ਅਗਵਾਈ ਸਾਹਮਣੇ ਆਇਆ ਹੈ।

TAGGED:
Share this Article
Leave a comment