ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸਕੂਲੀ ਬੱਚਿਆਂ ਨਾਲ ਲਗਾਈ ਦੌੜ

Rajneet Kaur
2 Min Read

ਨਿਊਜ਼ ਡੈਸਕ: ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਅੱਜ ਪਦਯਾਤਰਾ ਦੌਰਾਨ ਕੁਝ ਸਕੂਲੀ ਵਿਦਿਆਰਥੀਆਂ ਨਾਲ ਅਚਾਨਕ ਦੌੜਨ ਲੱਗੇ। ਰਾਹੁਲ ਦੇ ਅਚਾਨਕ ਭੱਜਣ ਕਾਰਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ, ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਅਤੇ ਹੋਰ ਵੀ ਭੱਜਣ ਲੱਗੇ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਐਤਵਾਰ ਸਵੇਰੇ ਜਡਚਰਲਾ ਤੋਂ ਪਦਯਾਤਰਾ ਸ਼ੁਰੂ ਕੀਤੀ ਅਤੇ 22 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ।

ਤੇਲੰਗਾਨਾ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਇਹ ਪੰਜਵਾਂ ਦਿਨ ਹੈ। ਰਾਹੁਲ ਗਾਂਧੀ ਐਤਵਾਰ ਦੀ ਪਦਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਸ਼ਾਮ ਨੂੰ ਸ਼ਾਦਨਗਰ ਦੇ ਸੋਲੀਪੁਰ ਜੰਕਸ਼ਨ ‘ਤੇ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।ਉਨ੍ਹਾਂ ਨੇ ਸ਼ਨੀਵਾਰ ਰਾਤ ਨੂੰ ਜਾਡਚਰਲਾ ਐਕਸ ਰੋਡ ਜੰਕਸ਼ਨ ‘ਤੇ ਰੁਕਣ ਤੋਂ ਪਹਿਲਾਂ ਇੱਕ ਫੁੱਟਪਾਥ ‘ਤੇ 20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਸੀ। ਇਹ ਯਾਤਰਾ ਤੇਲੰਗਾਨਾ ਦੇ ਸੱਤ ਲੋਕ ਸਭਾ ਅਤੇ 19 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀ ਹੋਈ ਕੁੱਲ 375 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ, ਜਿਸ ਤੋਂ ਬਾਅਦ ਇਹ 7 ਨਵੰਬਰ ਨੂੰ ਮਹਾਰਾਸ਼ਟਰ ਵਿੱਚ ਦਾਖ਼ਲ ਹੋਵੇਗੀ। 4 ਨਵੰਬਰ ਨੂੰ ਯਾਤਰਾ ਇੱਕ ਦਿਨ ਦੀ ਵਿਰਾਮ ਲਵੇਗੀ।

ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ‘ਭਾਰਤ ਜੋੜੋ ਯਾਤਰਾ’ ਦੌਰਾਨ ਖੇਡਾਂ, ਕਾਰੋਬਾਰ ਅਤੇ ਮਨੋਰੰਜਨ ਖੇਤਰਾਂ ਦੀਆਂ ਸ਼ਖਸੀਅਤਾਂ ਦੇ ਨਾਲ-ਨਾਲ ਬੁੱਧੀਜੀਵੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਰਾਹੁਲ ਤੇਲੰਗਾਨਾ ਦੇ ਧਾਰਮਿਕ ਸਥਾਨਾਂ, ਮਸਜਿਦਾਂ ਅਤੇ ਮੰਦਰਾਂ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਨਮਾਜ਼ ਅਦਾ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment