ਬ੍ਰਿਟਿਸ਼ ਕੋਲੰਬੀਆਂ: ਬੀਸੀ ਪ੍ਰੀਮੀਅਰ ਜੌਹਨ ਹੌਰਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਗੈਸ ਦੀਆਂ ਉੱਚ ਕੀਮਤਾਂ ਤੋਂ ਪ੍ਰਭਾਵਿਤ ਡਰਾਈਵਰਾਂ ਨੂੰ ਜਲਦੀ ਛੋਟ ਮਿਲੇਗੀ। ਹੌਰਗਨ ਨੇ ਕਿਹਾ ਜ਼ਿਆਦਾਤਰ ਡਰਾਈਵਰ ਜਿਨ੍ਹਾਂ ਨੇ ਫਰਵਰੀ ‘ਚ ਇਸ਼ੋਂਰੈਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨਾਲ ਮੂਲ ਆਟੋ ਇਸ਼ੋਰੇਂਸ ਪੋਲਸੀ ਰੱਖੀ ਸੀ, ਉਨ੍ਹਾਂ ਨੂੰ 110 ਡਾਲਰ ਦਾ ਭੁਗਤਾਨ ਮਿਲੇਗਾ। ਯਾਨੀ ਵਾਹਨ ਚਾਲਕਾ ਨੂੰ 110 ਦਾ ਰਿਬੇਟ ਮਿਲਣ ਜਾ ਰਿਹਾ ਹੈ।
ਸੌਲੀਸਟਰ ਜਨਰਲ ਮਾਈਕ ਫਾਰਨਵਰਥ ਨੇ ਕਿਹਾ ਕਿ ਵਪਾਰਕ ICBC ਗਾਹਕਾਂ ਨੂੰ 165 ਡਾਲਰ ਦੀ ਛੋਟ ਮਿਲੇਗੀ, ਕਿਉਂਕਿ ਉਨ੍ਹਾਂ ਦੇ ਗੈਸ ਖਰਚੇ ਅਕਸਰ ਵੱਧ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਕਮਾਂ ਨੂੂੰ ਜੋੜਨ ਦਾ ਫੈਸਲਾ iCBC ਦੀ ਵਿੱਤੀ ਸਥਿਤੀ ਦੇ ਅਧਾਰ ‘ਤੇ ਕੀਤਾ ਗਿਆ ਸੀ।
ਕਈ ਮੈਟਰੋ ਵੈਨਕੂਵਰ ਸਟੇਸ਼ਨਾਂ ‘ਤੇ ਗੈਸ ਦੀਆਂ ਕੀਮਤਾਂ ਦੋ ਹਫਤੇ ਪਹਿਲਾਂ 214.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਸਨ। ਮਾਹਰਾਂ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਸਪਲਾਈ ਦੇ ਚਲ ਰਹੇ ਮੁੱਦੇ ਤੇ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਇਹ ਸਭ ਲਾਗਤ ਨੂੰ ਵਧਾ ਰਹੇ ਹਨ।
ਉੱਥੇ ਹੀ ਬੀਸੀ ਦੇ ਪੂਰਬੀ ਗੁਆਂਢੀ ਦੇ ਉਲਟ ਪਰੋਵਿੰਸ ਨੇ ਗੈਸ ਦੀਆਂ ਲਾਗਤਾਂ ਨੂੰ ਹੋਰ ਆਫਸੈਟ ਕਰਨ ਲਈ ਟੈਕਸ ਕਟੌਤੀ ਦਾ ਐਲਾਨ ਨਹੀਂ ਕੀਤਾ।