ਨਵੀਂ ਦਿੱਲੀ – ਭਾਰਤ ਨੇ ਖਾਰਕੀਵ ‘ਚ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵੱਲੋਂ ਬੰਦੀ ਬਣਾ ਕੇ ਢਾਲ ਵਾਂਗ ਇਸਤੇਮਾਲ ਕੀਤੇ ਜਾਣ ਵਾਲੀ ਗੱਲ ਤੋਂ ਇਨਕਾਰ ਕੀਤਾ ਹੇੈ। ਭਾਰਤ ਨੇ ਰੂਸ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਹੈ।
ਇਸ ਬੰਦੀ ਬਣਾਏ ਜਾਣ ਵਾਲੀ ਗੱਲ ਦੀ ਸ਼ੁਰੂਆਤ ਬੁੱਧਵਾਰ ਰਾਤ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਫੋਨ ਤੇ ਗੱਲਬਾਤ ਦੇ ਬਾਅਦ ਹੋਈ। ਇਸ ਦੀ ਪ੍ਰਕਿਰਿਆ ‘ਚ ਯੂਕਰੇਨੀਆਂ ਨੇ ਭਾਰਤ ਪਾਕਿਸਤਾਨ ਤੇ ਚਾਈਨਾ ਦੇ ਖਾਰਕੀਵ ਤੇ ਸਮੀ ਵਿੱਚ ਬੰਦੀ ਬਣਾਏ ਗਏ ਵਿਦਿਆਰਥੀਆਂ ਨੂੰ ਲੈ ਕੇ ਮਨੁੱਖਤਾ ਦੇ ਤੌਰ ਤੇ ਰੂਹ ਨੂੰ ਯੂਕਰੇਨ ਦੇ ਬਾਕੀ ਸ਼ਹਿਰਾਂ ਚੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਜਾਣ ਦਾ ਰਸਤਾ ਦੇਣ ਲਈ ਕਿਹਾ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਦੀ ਬਣਾਉਣ ਦੀ ਕੋਈ ਰਿਪੋਰਟ ਉਨ੍ਹਾਂ ਕੋਲ ਸਾਹਮਣੇ ਨਹੀਂ ਆਈ ਹੈ। ਸਗੋਂ ਭਾਰਤ ਨੇ ਯੂਕਰੇਨ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਬੱਚਿਆਂ ਨੂੰ ਉਥੋਂ ਕੱਢਣ ਲਈ ਸਪੈਸ਼ਲ ਰੇਲਾਂ ਚਲਾਉਣ ਦਾ ਪ੍ਰਬੰਧ ਕਰਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰੀਂਦਮ ਬਗੀਚੀ ਨੇ ਕਿਹਾ ਕਿ ਯੂਕਰੇਨ ‘ਚ ਸਾਡਾ ਦੂਤਾਵਾਸ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਨਾਲ ਤਾਲਮੇਲ ਵਿੱਚ ਹੈ। ਨੋਟ ਕੀਤਾ ਹੈ ਕਿ ਯੂਕਰੇਨ ਦੀ ਸਹਾਇਤਾ ਨਾਲ ਕਈ ਵਿਦਿਆਰਥੀ ਕੱਲ ਖਾਰਕੀਵ ਚੋਂ ਨਿਕਲ ਗਏ।