ਜੰਗ ਦੇ ਕਾਰਨ ਸਾਰਾ ਯੂਕਰੇਨ ਬੰਦ – ਬਿੱਲੀਆਂ ਦਾ ਕੈਫੇ (CAT CAFE) ਅਜੇ ਵੀ ਖੁੱਲ੍ਹਾ

TeamGlobalPunjab
3 Min Read

‘A Ray of Hope in darkness’

ਨਿਊਜ਼ ਡੈਸਕ – ਰੂਸ ਯੂਕਰੇਨ ਦੀ ਜੰਗ ਦੇ ਕਾਰਨ ਡਰ ਤੇ ਅਫ਼ਰਾ ਤਫ਼ਰੀ ਵਾਲਾ ਮਾਹੌਲ ਪਿਛਲੇ ਤਿੰਨ ਦਿਨਾਂ ਤੋਂ ਬਣਿਆ ਹੋਇਆ ਹੈ। ਸੜਕਾਂ ਸੁੰਨੀਆਂ ਤੇ ਬਾਜ਼ਾਰ ਬੰਦ ਹਨ। ਸਾਰੀ ਦੁਨੀਆਂ ਦੇ ਮੁਲਕ ਯੂਕਰੇਨ ਨੂੰ ਲੈ ਕੇ ਚਿੰਤਾ ‘ਚ ਹਨ ਪਰ ਇਸ ਵਿਚਕਾਰ ਇੱਕ ਵਿਲੱਖਣ ਤੇ ਧਿਆਨ ਖਿੱਚਣ ਵਾਲੀ ਖ਼ਬਰ ਸਹਾਮਣੇ ਆ ਰਹੀ ਹੈ। ਜੰਗੀ ਸਹਿਮ , ਡਰ, ਦਰਦ ਤੇ ਉਲਝਣ ਵਾਲੇ ਮਾਹੌਲ ਵਿੱਚ ‘ਬਿੱਲੀਆਂ ਦਾ ਕੈਫੇ’ ਇੱਕ ਜ਼ਿੰਦਾਦਿੱਲੀ ਤੇ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਦਾ ਕਿੱਸਾ ਬਿਆਨ ਕਰ ਰਿਹਾ ਹੈ।

ਬੀਤੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਰੂਸੀ ਫ਼ੌਜੀ ਹਮਲਿਆਂ ਦੇ ਕਾਰਨ ਯੂਕਰੇਨ ਤਕਰੀਬਨ ਸਾਰਾ ਬੰਦ ਹੋ ਗਿਆ ਪਰ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ (Lviv) ਦੇ ਵਿੱਚ ਇੱਕ ਮਸ਼ਹੂਰ ਬਿੱਲੀਆਂ ਦਾ ਕੈਫੇ ਹੈ ਜੋ ਅਜੇ ਵੀ ਖੁੱਲਾ ਹੈ।

ਇਸ ਕੈਫੇ ਦੇ ਮਾਲਕਾਂ ਨੇ ਕਿਹਾ ਕਿ ਉਹ ਲਵੀਵ ਨੂੰ ਨਹੀਂ ਛੱਡ ਸਕਦੇ। ਇਕ ਟੀਵੀ ਚੈਨਲ ਦੀ ਰਿਪੋਰਟ ਐਰਿਨ ਬਰਨੇਟ (Erin Burnett) ਨੂੰ ਕੈਫੇ ਦੇ ਮਾਲਕ ਨੇ ਦੱਸਿਆ ਕਿ ‘ਸਾਡੇ ਕੈਫੇ ਦੀਆਂ 20 ਬਿੱਲੀਆਂ ਇੱਥੇ ਭੁੱਖਿਆ ਰਹਿ ਜਾਣਗੀਆਂ। ‘ਸਾਡੀ ਬਿੱਲੀਆਂ ਨੂੰ ਖਾਣਾ ਕੌਣ ਖੁਆਵੇਗ।’ ਐਰਿਨ ਬਰਨੇਟ ਨੇ ਇਹ ਜਾਣਕਾਰੀ ਇੱਕ ਟਵੀਟ ਰਾਹੀਂ ਸਾਂਝੀ ਕੀਤੀ ਹੇੈ। ਐਰਿਨ ਨੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਉਹ ਆਪਣੇ ਖਾਣ ਲਈ ਕੋਈ ਜਗ੍ਹਾ ਲੱਭ ਰਹੀ ਸੀ ਤਾਂ ਉਹ ਇੱਕ ਕੈਫੇ ਵਿੱਚ ਪਹੁੰਚੀ ਗਈ। ਉਨ੍ਹਾਂ ਅੱਗੇ ਲਿਖਿਆ ਕਿ ਜੰਗ ਕਾਰਨ ਸਾਰਾ ਯੂਕਰੇਨ ਇਸ ਸਮੇਂ ਬੰਦ ਪਿਆ ਹੈ।

ਉਹ ਨੇ ਲਿਖਿਆ “ਇਹ ਯੂਕਰੇਨ ਲਈ ਇੱਕ ਔਖਾ ਤੇ ਹਨ੍ਹੇਰੇ ਵਾਲਾ ਦਿਨ ਹੇੈ। ਪਰ ਮੈਨੂੰ ਕੁਝ ਅਜਿਹਾ ਮਿਲਿਆ ਜੋ ਮੇਰੀ ਮੁਸਕਰਾਹਟ ਨੂੰ ਰੋਕ ਨਹੀਂ ਸਕਿਆ। ਪੂਰੇ ਯੂਕਰੇਨ ਵਿੱਚ ਇੱਕੋ ਇੱਕ ਖਾਣ ਦੀ ਜਗ੍ਹਾ ਜੋ ਮੇੈਂ ਖੁੱਲ੍ਹੀ ਦੇਖੀ ਉਹ ਸੀ ‘ਕੈਟ ਕੈਫੇ’। ਕੈਟ ਕੈਫੇ ਦੇ ਮਾਲਕ ਕੋਲ ਜੋ ਹੈ ਉਹ ਉਸ ਨਾਲ ਭੋਜਨ ਬਣਾ ਰਹੇ ਹਨ। ਕੈਫੇ ਦੇ ਮਾਲਕ ਜੰਗ ਦੇ ਹਾਲਾਤਾਂ ਵਿੱਚ ਵੀ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਉਹ ਆਪਣੀਆਂ ਬਿੱਲੀਆ ਨੂੰ ਬਹਾਦਰ ਦੱਸ ਰਹੇ ਹਨ। ਐਰਿਨ ਨੇ ਆਪਣੇ ਟਵੀਟ ਨਾਲ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੇੈ ਜਿਸ ਵਿੱਚ ਇੱਕ ਬਿੱਲੀ ਤੇ ਮੁਸਕਾਉਂਦਾ ਹੋਇਆ ਛੋਟਾ ਬੱਚਾ ਨਜ਼ਰ ਆ ਰਿਹਾ ਹੈ।

ਬਰਨੇਟ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਇਹ ਜਗ੍ਹਾ ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਨਾਲ ਬਣੀ ਹੈ ਅਤੇ ਹਰੇਕ ਕਹਾਣੀ ਆਪਣੇ ਆਪ ਵਿੱਚ ਵੱਡੀ ਤੇ ਅਨੋਖੀ ਹੇੈ। ਬਿੱਲੀਆਂ ਦਾ ਕੈਫੇ (CAT CAFE) ਖੁੱਲ੍ਹਾ ਹੈ ਕਿਉਂਕਿ ਮਾਲਕ ਕਹਿੰਦੇ ਹਨ – “ਇੱਥੇ ਰਹਿਣ ਵਾਲੀਆਂ 20 ਬਿੱਲੀਆਂ ਨੂੰ ਖਾਣੇ ਦੀ ਲੋੜ ਹੈ। ਇਹੀ ਸਾਡੀ ਜ਼ਿੰਦਗੀ ਹੈ। ਇਸ ਕਰਕੇ ਉਹ ਇਨ੍ਹਾਂ ਨੂੰ ਨਹੀਂ ਛੱਡਣਗੇ।”

Share This Article
Leave a Comment