ਚੰਡੀਗੜ੍ਹ – ਕਾਂਗਰਸ ਦੀ ਕੌਮੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਪੰਜਾਬ ਫੇਰੀ ਦੀ ਤੇੈਅ ਪ੍ਰੋਗਰਾਮ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਉਂਟ ਤੇ ਪੋਸਟ ਪਾ ਕੇ ਸਾਂਝਾ ਕੀਤਾ।
Youth icon , role model of billions – Queen of hearts Priyanka Gandhi ji visits Punjab tomorrow …. Everyone is overjoyed and looks forward to give her a rousing welcome 🙏 pic.twitter.com/HGVgMytHlm
— Navjot Singh Sidhu (@sherryontopp) February 12, 2022
ਸਿੱਧੂ ਨੇ ਲਿਖਿਆ ਕਿ ਨੌਜਵਾਨੀ ਲਈ ਰੋਲ ਮਾਡਲ, ਦਿਲਾਂ ਦੀ ਰਾਣੀ ਪ੍ਰਿਯੰਕਾ ਗਾਂਧੀ ਭਲਕੇ ਪੰਜਾਬ ਆ ਰਹੇ ਹਨ।
ਹਰੇਕ ਉਨ੍ਹਾਂ ਦੇ ਆਉਣ ਦੀ ਬੇਹੱਦ ਖ਼ੁਸ਼ੀ ਵੀ ਹੈ ਤੇ ਹਰੇਕ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਾ ਹੈ।
ਜ਼ਿਕਰਯੋਗ ਹੈ ਪਿਛਲੇ ਦਿਨੀਂ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਲੁਧਿਆਣਾ ਆਏ ਸਨ ਤੇ ਇਸ ਤੂੰ ਪਹਿਲਾਂ ਵੀ ਇਨ੍ਹਾਂ ਚੋਣਾਂ ‘ਚ ਇੱਕ ਵਾਰ ਪੰਜਾਬ ਆਏ ਸਨ। ਪਰ ਪ੍ਰਿਯੰਕਾ ਗਾਂਧੀ ਵਾਡਰਾ ਭਲਕੇ ਪਹਿਲੀ ਫੇਰੀ ਹੈ। ਉਨ੍ਹਾਂ ਤੇ ਪ੍ਰੋਗਰਾਮ ਦੇ ਅਨੁਸਾਰ ਪ੍ਰਿਯੰਕਾ ਸਵੇਰੇ 10.30 ਵਜੇ ਬਠਿੰਡਾ ਹਵਾਈ ਉੱਤੇ ਉਤਰਨਗੇ ਤੇ ਫਿਰ ਉੱਥੋਂ ਕੋਟਕਪੂਰਾ ਜਾ ਕੇ ਉੱਥੇ ਇੱਕ ਇਸ ਮੀਟਿੰਗ ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 1 ਵੱਜੇ ਧੂਰੀ ਜਾ ਕੇ ਔਰਤਾਂ ਨਾਲ ਤਾਲਮੇਲ ਤੇ ਮੁਲਾਕਾਤ ਕਰਨਗੇ ਤੇ 3.30 ਵਜੇ ਸ਼ਾਮ ਡੇਰਾਬਸੀ ‘ਚ ਰੋਡ ਸ਼ੋਅ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਸ਼ਾਮ 6 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਚੋਣਾਂ ਦੇ ਪ੍ਰਚਾਰ ਪ੍ਰਸਾਰ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵੱਡੇ ਆਗੂਆਂ ਦੇ ਚਿਹਰਿਆਂ ਰਾਹੀਂ ਪ੍ਰਚਾਰ ਪ੍ਰਸਾਰ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਚ ਲੱਗੀਆਂ ਹੋਈਆਂ ਹਨ।
ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਤੇ ਬੇਟੀ ਸਮੇਤ ਪੰਜਾਬ ਆ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦੇ ਹੱਕ ‘ਚ ਧੂਰੀ ਹਲਕੇ ਆਏ ਸਨ। ਉਸੇ ਤਰ੍ਹਾਂ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਲਈ ਤੇ ਆਉਣ ਵਾਲੇ ਦਿਨਾਂ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਆ ਕੇ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਨਗੇ।