ਡੈਨਮਾਰਕ ‘ਚ ਇਕ ਵਾਰ ਫਿਰ ਕੁਰਾਨ ਨੂੰ ਸਾੜਨ ਦੀ ਘਟਨਾ ਆਈ ਸਾਹਮਣੇ, ਨਾਰਾਜ਼ ਮੁਸਲਿਮ ਦੇਸ਼ਾਂ ਨੇ ਕਾਰਵਾਈ ਦੀ ਕੀਤੀ ਮੰਗ

Rajneet Kaur
2 Min Read

ਨਿਊਜ਼ ਡੈਸਕ: ਦੁਨੀਆ ਭਰ ‘ਚ ਮੁਸਲਮਾਨਾਂ ਦਾ ਪਵਿੱਤਰ ਮਹੀਨਾ ਰਮਜ਼ਾਨ ਚੱਲ ਰਿਹਾ ਹੈ। ਇਸ ਦੌਰਾਨ ਯੂਰਪੀ ਦੇਸ਼ ਡੈਨਮਾਰਕ ‘ਚ ਇਕ ਵਾਰ ਫਿਰ ਕੁਰਾਨ ਨੂੰ ਸਾੜਨ ਦੀ ਘਟਨਾ ਸਾਹਮਣੇ ਆਈ ਹੈ। ਦੂਰ-ਸੱਜੇ ਡੈਨਿਸ਼ ਸਮੂਹ ਪੈਟਰੀਓਟਰਨੇ ਗਾਰ ਨੇ ਤੁਰਕੀ ਦੂਤਘਰ ਦੇ ਸਾਹਮਣੇ ਇਕੱਠੇ ਹੋਕੇ ਨਾ ਸਿਰਫ ਕੁਰਾਨ ਨੂੰ ਅੱਗ ਲਗਾਈ ਬਲਕਿ ਤੁਰਕੀ ਦੇ ਝੰਡੇ ਨੂੰ ਵੀ ਜਲਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਤੁਰਕੀ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਵਿੱਚ ਸਖ਼ਤ ਰੋਸ ਪ੍ਰਗਟਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਡੈਨਮਾਰਕ ਵਿੱਚ ਮੁਸਲਿਮ ਵਿਰੋਧੀ ਦੱਖਣਪੰਥੀ ਸਮੂਹ ਪੈਟਰੀਓਟਰਨੇ ਗਾਰ ਦੇ ਮੈਂਬਰ ਇਸਲਾਮ ਵਿਰੋਧੀ ਬੈਨਰ ਲੈ ਕੇ ਰਾਜਧਾਨੀ ਸਟਾਕਹੋਮ ਵਿੱਚ ਤੁਰਕੀ ਦੇ ਦੂਤਾਵਾਸ ਦੇ ਸਾਹਮਣੇ ਇਕੱਠੇ ਹੋਏ  ਸਨ। ਇਸ ਦੌਰਾਨ ਗਰੁੱਪ ਦੇ ਮੈਂਬਰਾਂ ਨੇ ਆਪਣੇ ਪ੍ਰਦਰਸ਼ਨ ਦਾ ਫੇਸਬੁੱਕ ਪੇਜ ‘ਤੇ ਲਾਈਵ ਪ੍ਰਸਾਰਣ ਵੀ ਕੀਤਾ। ਇਸ ਤੋਂ ਬਾਅਦ ਦੂਤਾਵਾਸ ਦੇ ਸਾਹਮਣੇ ਹੀ ਕੁਰਾਨ ਅਤੇ ਤੁਰਕੀ ਦੇ ਝੰਡੇ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਨਾਰਾਜ਼ ਤੁਰਕੀ ਸਰਕਾਰ ਨੇ ਆਪਣੇ ਦੇਸ਼ ਵਿੱਚ ਡੈਨਮਾਰਕ ਦੇ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਰੋਸ ਪ੍ਰਗਟਾਇਆ ਹੈ।

ਇਹ ਡੈਨਮਾਰਕ ‘ਚ ਸਾਲ ਦੀ ਦੂਜੀ ਘਟਨਾ ਹੈ ਜਦੋਂ ਉਥੇ ਕੁਰਾਨ ਨੂੰ ਅੱਗ ਲਗਾਈ ਗਈ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ‘ਤੇ ਰੋਸ ਪ੍ਰਗਟ ਕਰਦੇ ਹੋਏ ਇਸ ਨੂੰ ਘਿਨੌਣਾ ਅਪਰਾਧ ਦੱਸਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤੁਰਕੀ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿੱਚ ਅਜਿਹੀ ਕਾਰਵਾਈ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment