ਬਰੈਂਪਟਨ: ਬਰੈਂਪਟਨ ਵਾਸੀ ਭਾਰਤੀ ਮੂਲ ਦੀ ਨੰਦਿਤਾ ਰਵੀ ਸ਼ੰਕਰ ਨੇ ਢਾਈ ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਨੰਦਿਤਾ ਰਵੀ ਸ਼ੰਕਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲਾਟਰੀ ਖਰੀਦ ਰਹੀ ਹੈ ਤੇ ਹੁਣ ਆ ਕੇ ਆਖਿਰਕਾਰ ਉਸਦੀ ਕਿਸਮਤ ਖੁੱਲ੍ਹੀ ਹੈ। ਉਸ ਨੇ ਬਰੈਂਪਟਨ ਦੇ ਮਾਊਟੇਨਸ ਰੋਡ ‘ਤੇ ਸਥਿਤ ਵਾਨੀਸ ਕਨਵਿਸ ਤੋਂ ਲੋਟੋ ਕਰੋਸਵਰਡ ਦੀ ਟਿਕਟ ਖਰੀਦੀ ਸੀ।
ਨੰਦਿਤਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾ ਤਾ ਉਸਨੂੰ ਲੱਗਿਆ ਕਿ ਉਸ ਨੇ 250 ਡਾਲਰ ਦੀ ਲਾਟਰੀ ਜਿੱਤੀ ਹੈ, ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਨੇ 2 ਲੱਖ 50 ਹਜ਼ਾਰ ਡਾਲਰ ਦੀ ਲਾਟਰੀ ਜਿੱਤ ਲਈ ਹੈ। ਉਸਨੇ ਦੱਸਿਆ ਕਿ ਜਿਹੜੇ ਪਲ ਮੈਨੂੰ ਪਤਾ ਲੱਗਿਆ ਕਿ ਮੈਂ ਇੰਨੀ ਵੱਡੀ ਰਕਮ ਜਿੱਤ ਲਈ ਹੈ ਮੈਂ ਖੁਸ਼ੀ ‘ਚ ਚੀਕਾਂ ਮਾਰ ਕੇ ਰੋਈ ਤੇ ਮੇਰੇ ਪਤੀ ਤੇ ਮਾਂ ਸੁਨ ਕੇ ਮੇਰੇ ਕੋਲ ਭੱਜੇ ਆਏ।’
ਦੱਸਣਯੋਗ ਇਸਟੈਂਟ ਕਰੋਸਵਰਡ ਡੀਲਕਸ ਦੀ ਲਾਟਰੀ 10 ਡਾਲਰ ‘ਚ ਮਿਲਦੀ ਹੈ, ਜਿਸ ਦਾ ਵੱਧ ਤੋਂ ਵੱਧ ਇਨਾਮ 2 ਲੱਖ 50 ਹਜ਼ਾਰ ਡਾਲਰ ਤੱਕ ਨਿਕਲਦਾ ਹੈ। ਨੰਦਿਤਾ ਦਾ ਕਹਿਣਾ ਹੈ ਕਿ ਲਾਟਰੀ ਦੀ ਰਕਮ ਮਿਲਣ ‘ਤੇ ਉਹ ਹੁਣ ਆਪਣੇ ਸਾਰੇ ਸੁਪਨੇ ਪੂਰੇ ਕਰੇਗੀ।
ਇਸ ਲਾਟਰੀ ਨਾਲ ਉਸ ਦੇ ਪਰਿਵਾਰ ਨੂੰ ਵੀ ਵਿੱਤੀ ਤੌਰ `ਤੇ ਵੱਡਾ ਲਾਭ ਹੋਇਆ ਹੈ, ਜਿਸ ਨਾਲ ਉਹ ਹੁਣ ਆਪਣੇ ਰੁਕੇ ਹੋਏ ਸਾਰੇ ਕੰਮ ਕਰਵਾਏਗੀ।