ਨਿਊਯਾਰਕ ਦੀ ਸਟ੍ਰੀਟ ਦਾ ਨਾਂ ਰੱਖਿਆ ਗਿਆ ‘ਪੰਜਾਬ ਐਵੇਨਿਊ’

TeamGlobalPunjab
2 Min Read

ਨਿਊਯਾਰਕ: ਨਿਊ ਯਾਰਕ ਦੇ ਰਿਚਮੰਡ ਹਿਲ ਇਲਾਕੇ ‘ਚ 101 ਐਵੇਨਿਊ ਅਤੇ ਲੈਫ਼ਰਟਸ ਬੁਲੇਵਾਰਡ ਦੇ ਇਟਰਸੈਕਸ਼ਨ ਨੂੰ ਪੰਜਾਬ ਐਵੇਨਿਊ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਐਵੇਨਿਊ ਦੀ ਤਖ਼ਤੀ ਲਾਉਣ ਦੀ ਰਸਮ ਦੌਰਾਨ ਸਿਟੀ ਕੌਂਸਲ ਦੀ ਮੈਂਬਰ ਐਡਰੀਨ ਐਡਮਜ਼ ਅਤੇ ਸਿੱਖ ਕਲਚਰਲ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ ਸਣੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਐਡਰੀਨ ਐਡਮਜ਼ ਨੇ ਕਿਹਾ ਕਿ ਇਹ ਇਲਾਕੇ ਵਿਚ ਵਸਦੇ ਵੱਖ-ਵੱਖ ਸਭਿਆਚਾਰ ਵਾਲੇ ਲੋਕਾਂ ਨਾਲ ਮਿਲ-ਜੁਲ ਕੇ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਪੰਜਾਬੀ ਭਾਈਚਾਰੇ ਦੇ ਲੋਕ ਰਿਚਮੰਡ ਹਿਲ ਦੇ ਕੋਨੇ ਕੋਨੇ ਵਿਚ ਵਸਦੇ ਹਨ ਅਤੇ ਬਾਕੀ ਸਾਊਥ ਏਸ਼ੀਅਨਜ਼ ਵੱਲੋਂ ਉਨ੍ਹਾਂ ਦਾ ਸਾਥ ਦਿੱਤੇ ਜਾਣ ਸਦਕਾ ਹੀ ਅਸੀਂ ਸਾਰੇ ਇਤਿਹਾਸਕ ਪਲਾਂ ਦੇ ਗਵਾਹ ਬਣ ਰਹੇ ਹਾਂ।

ਅਸੈਂਬਲੀ ਮੈਂਬਰ ਡੇਵਿਡ ਕੈਂਪਰਿਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਿੱਖ ਕਲਚਰਲ ਸੋਸਾਇਟੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਇਸ ਇਲਾਕੇ ਦਾ ਨਾਂ ਪੰਜਾਬ ਐਵਨਿਊ ਰੱਖਣ ਦਾ ਫ਼ੈਸਲਾ ਇਸ ਕਰ ਕੇ ਲਿਆ ਗਿਆ ਕਿਉਂਕਿ ਪੰਜਾਬੀ ਭਾਈਚਾਰੇ ਆਪਣੇ ਸੂਬੇ ਵਿਚ ਵੀ ਸਭਿਆਚਾਰਕ ਹੁਲਾਰਾ ਦਿੰਦਾ ਆਇਆ ਹੈ। ਇਸ ਸ਼ਾਨਦਾਰ ਸ਼ਹਿਰ ਵਿਚ ਪੰਜਾਬ ਐਵੇਨਿਊ ਨਾਂ ਦੀ ਤਖ਼ਤੀ ਇਕ ਵੱਡਾ ਸੁਪਨਾ ਪੂਰਾ ਹੋਣ ਵਾਂਗ ਹੈ।

Share this Article
Leave a comment