ਬਰੈਂਪਟਨ : ਵੀਰਵਾਰ ਸਵੇਰੇ ਬਰੈਂਪਟਨ ਟਾਊਨਹਾਊਸ ‘ਚ ਅੱਗ ਲੱਗਣ ਕਾਰਨ ਤਿੰਨ ਬੱਚਿਆ ਦੀ ਮੌਤ ਹੋ ਗਈ। ਉਨ੍ਹਾਂ ਬੱਚਿਆ ਦੀ ਉਮਰ 9,11 ਅਤੇ 15 ਸਾਲ ਦੀ ਸੀ।
ਪੀਲ ਪੁਲਿਸ ਦੇ ਅਨੁਸਾਰ, ਐਮਰਜੈਂਸੀ ਕਰਮਚਾਰੀਆਂ ਨੂੰ ਟੋਰਬਰਾਮ ਰੋਡ ਅਤੇ ਕਲਾਰਕ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਰਿਹਾਇਸ਼ ਵਿੱਚ ਬੁਲਾਇਆ ਗਿਆ ਸੀ ਜੋ ਵੀਰਵਾਰ ਸਵੇਰੇ 9:11 ਵਜੇ ਦੇ ਆਸਪਾਸ ਅੱਗ ਦੀ ਲਪੇਟ ਵਿੱਚ ਸੀ।
ਕਾਂਸਟ. ਅਖਿਲ ਮੁਕੇਨ ਨੇ ਪੱਤਰਕਾਰਾਂ ਨੂੰ ਦਿੱਤੀ ਕਿ ਬੱਚਿਆ ਦੀ ਮਾਂ ਉਸ ਸਮੇਂ ਇੱਕ ਹੋਰ ਬੱਚੇ ਨੂੰ ਸਕੂਲ ਛੱਡਣ ਗਈ ਸੀ। ਜਦ ਉਹ ਘਰ ਵਾਪਸ ਆਈ ਘਰ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ “ਇਹ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਪੁਲਿਸ ਇਸ ਨੂੰ ਅਣਗਹਿਲੀ ਵਾਲੀ ਘਟਨਾ ਵਜੋਂ ਜਾਂਚ ਕਰ ਰਹੀ ਹੈ।”
ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਬਰੈਂਪਟਨ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।“ਉਨ੍ਹਾਂ ਕਿਹਾ ਕਿ ਉਹ ਘਟਨਾ ਸਥਾਨ ‘ਤੇ ਮੌਜੂਦ ਸਾਰੇ ਫਾਇਰਫਾਈਟਰਾਂ ਦੇ ਯਤਨਾਂ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਬਹੁਤ ਚੁਣੌਤੀਪੂਰਨ ਅੱਗ ਦੀਆਂ ਸਥਿਤੀਆਂ ਦਾ ਸਾਹਮਣਾ ਕੀਤਾ।