ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਗੁਰੂ ਨਗਰੀ ਵਿਚ ਵੀ ਫੈਲੀ ਕੋਰੋਨਾ ਵਾਇਰਸ ਦੀ ਦਹਿਸ਼ਤ,ਪ੍ਰਸਾਸ਼ਨ ਨੇ ਕੀਤਾ ਸੀਲ !

TeamGlobalPunjab
4 Min Read

ਅਨੰਦਪੁਰ ਸਾਹਿਬ : ਬੀਤੇ ਦਿਨੀ ਬੰਗਾ ਨੇੜੇ ਪੈਂਦੇ ਪਿੰਡ ਪਠਲੇਵਾ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਮੌਤ ਤੋਂ ਬਾਅਦ ਗੁਰੂ ਨਗਰੀ ਅਨੰਦਪੁਰ ਸਾਹਿਬ ਚ ਵੀ ਦਹਿਸ਼ਤ ਫੇਲ ਗਈ ਹੈ. ਇਸ ਦਾ ਕਾਰਨ ਹੈ ਕਿ ਬਲਦੇਵ ਸਿੰਘ ਬੀਤੇ ਦਿਨੀ ਹੋਲੇ ਮੁਹੱਲੇ ਸਮੇ ਇਥੇ ਰਿਹਾ ਸੀ। ਇਥੇ ਹੀ ਬਸ ਨਹੀਂ ਉਹ ਲਗਾਤਾਰ ੩ ਦਿਨ ਤੱਕ ਇਥੇ ਘੁੰਮਦਾ ਰਿਹਾ। ਪਰ ਹੁਣ ਉਸ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।

ਰਿਪੋਰਟਾਂ ਮੁਤਾਬਿਕ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਥੇ 51 ਟੀਮਾਂ ਦਾ ਗਠਨ ਕਰਕੇ ਲੋਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਹਾਲਾਤ ਇਹ ਹਨ ਕਿ ਇਲਾਕੇ ਨੂੰ ਸੀਲ ਕਰਕੇ ਮਾਰਕੀਟ ਬੰਦ ਕਰ ਦਿਤੀ ਗਈ ਹੈ।

ਦੱਸ ਦੇਈਏ ਕਿ ਜ਼ਿਲਾ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਪਠਲਾਵਾ ਜੋ ਬੰਗਾ ਸਬ ਡਿਵੀਜਨ ਹੇਠ ਹੈ, ਵਿਚ ਕੋਰੋਨਾਵਾਇਰਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਪਿੰਡ ਦੇ ਵਾਸੀ ਬਲਦੇਵ ਸਿੰਘ (65) ਦੀ ਕੱਲ੍ਹ ਹੋਈ ਮੌਤ ਦਾ ਕਾਰਨ ਜਦੋਂ ਕੋਰੋਨਾਵਾਇਰਸ ਸਾਹਮਣੇ ਆਇਆ ਤਾਂ ਇਲਾਕੇ ਭਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪਿੰਡਾਂ ਦੇ ਲੋਕ ਸ਼ਹਿਰ, ਧਾਰਮਿਕ ਅਸਥਾਨਾਂ ਅਤੇ ਹੋਰ ਥਾਂਵਾਂ ‘ਤੇ ਜਾਣ ਤੋਂ ਖੌਫ ਵਿੱਚ ਹਨ।

- Advertisement -

ਇਸ ਦੀ ਇਤਲਾਹ ਮਿਲਣ ਤੋਂ ਬਾਅਦ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਆਪੋ ਆਪਣੀਆਂ ਟੀਮਾਂ ਲੈ ਕੇ ਪਿੰਡ ਪੁੱਜਾ ਤੇ ਪਿੰਡ ਨੂੰ ਚੁਫੇਰਿਓਂ ਸੀਲ ਕਰ ਦਿੱਤਾ ਗਿਆ।
ਪਿੰਡ ਨੂੰ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਤੋਂ ਆਉਣ ਵਾਲੀਆਂ ਸੜਕਾਂ ‘ਤੇ ਨਾਕੇ ਲਾ ਦਿੱਤੇ ਗਏ ਹਨ। ਪਿੰਡ ਦੀਆਂ ਗਲੀਆਂ ‘ਚ ਸੁੰਨ ਪਸਰੀ ਹੋਈ ਸੀ। ਇੱਥੇ ਡਿਪਟੀ ਕਮਿਸ਼ਨਰ ਵਿਜੇ ਬਬਲਾਨੀ ਨੇ ਲੋਕਾਂ ਨੂੰ ਕਿਸੇ ਕਿਸਮ ਦੇ ਸਹਿਮ ‘ਚ ਨਾ ਆਉਣ ਅਤੇ ਕਿਸੇ ਕਿਸਮ ਦੀਆਂ ਅਫ਼ਵਾਹਾਂ ਨਾ ਮੰਨਣ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮਿਤ੍ਰਕ ਬਲਦੇਵ ਸਿੰਘ ਦੀ ਇੱਥੋਂ ਦੇ ਜਿਸ ਸਿਵਲ ਹਸਪਤਾਲ ‘ਚ ਮੌਤ ਹੋਈ ਸੀ ਉਥੇ ਵੀ ਅੱਜ ਸਵੇਰ ਦਾ ਕੋਈ ਮਰੀਜ਼ ਨਹੀਂ ਆਇਆ ਤੇ ਸਾਰੇ ਵਾਰਡ ਖਾਲੀ ਰਹੇ।

ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਪਿੰਡ ਵਾਸੀਆਂ ਨੂੰ ਇਸ ਦੁੱਖ ਦੀ ਘੜੀ ‘ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਦੂਜੇ ਬੰਨ੍ਹੇ ਜਦੋਂ ਹੀ ਪ੍ਰਸ਼ਾਸ਼ਨ ਵਲੋਂ ਕੋਰੋਨਾ ਵਾਇਰਸ ਸਬੰਧੀ ਮੌਤ ਦੀ ਪੁਸ਼ਟੀ ਕੀਤੀ ਗਈ ਪਿੰਡ ਵਾਸੀਆਂ ‘ਚ ਬੇਚੈਨੀ ਫ਼ੈਲ ਗਈ।

ਮੈਡੀਕਲ ਟੀਮਾਂ ਨੇ ਪਿੰਡ ਪੁੱਜ ਕੇ ਪਿੰਡ ਵਾਸੀਆਂ ਨੂੰ ਕਰੋਨਾ ਤੋਂ ਬਚਾਓ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਘਬਰਾਹਟ ਨਾ ਕਰਨ ਦਾ ਹੌਸਲਾ ਦਿੱਤਾ। ਦੱਸਣਯੋਗ ਹੈ ਕਿ ਪਿੰਡ ਵਾਸੀ ਬਲਦੇਵ ਸਿੰਘ ਦੋ ਹਫਤੇ ਪਹਿਲਾਂ ਹੀ ਜਰਮਨੀ ਵਾਇਆ ਇਟਲੀ ਤੋਂ ਆਇਆ ਸੀ ਤੇ ਉਸ ਦੀ ਮੌਤ ਦੇ ਕਾਰਨਾਂ ‘ਤੇ ਸ਼ੱਕ ਕਰਦਿਆਂ ਜਦੋਂ ਉਸ ਦੇ ਖੂਨ ਦਾ ਸੈਂਪਲ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਵਾਇਰਸ ਦਾ ਪੀੜਤ ਨਿਕਲਿਆ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਬਲਦੇਵ ਸਿੰਘ ਨਾਲ ਦੋ ਮੈਂਬਰ ਹੋਰ ਵੀ ਵਤਨ ਪਰਤੇ ਸਨ ਜਿਹਨਾਂ ਦੀ ਨਿਗਰਾਨੀ ਲਈ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਮਿਰਤਕ ਬਲਦੇਵ ਸਿੰਘ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਮੁਖੀ ਗੁਰਬਚਨ ਸਿੰਘ ਤੇ ਝਿੱਕਾ ਵਾਸੀ ਗੁਰਜਿੰਦਰ ਸਿੰਘ ਨਾਲ ਦੋ ਹਫਤੇ ਪਹਿਲਾਂ ਜਰਮਨ ਤੋਂ ਬਰਾਸਤਾ ਇਟਲੀ ਭਾਰਤ ਆਏ ਸਨ।

- Advertisement -
Share this Article
Leave a comment