94 ਸਾਲ ਦੇ ਹੋਏ ਸਿਆਸਤ ਦੇ ਬਾਬਾ ਬੋਹੜ, ਸੁਖਬੀਰ ਬਾਦਲ ਨੇ ਪਿਤਾ ਲਈ ਕੀਤੀ ਖਾਸ ਪੋਸਟ

TeamGlobalPunjab
2 Min Read

ਚੰਡੀਗੜ੍ਹ: ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲ ਦੇ ਹੋ ਗਏ ਹਨ। ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਅਤੇ ਦੇਸ਼ ਦੇ ਸਭ ਤੋਂ ਵੱਧ ਉਮਰਦਰਾਜ ਰਾਜਸੀ ਆਗੂ ਹਨ ਤਾ ਹਾਲੇ ਵੀ ਉਹ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵਾਰ ਵੀ ਉਹ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਸੁਖਬੀਰ ਬਾਦਲ ਨੇ ਟਵਿਟਰ ‘ਤੇ ਖਾਸ ਪੋਸਟ ਕਰਕੇ ਆਪਣੇ ਪਿਤਾ ਨੂੰ ਵਧਾਈ ਦਿੱਤੀ। ਸੁਖਬੀਰ ਬਾਦਲ ਨੇ ਲਿਖਿਆ ਕਿ, 90 ਸਾਲ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਦੀ ਊਰਜਾ ਉਨ੍ਹਾਂ ਨੂੰ ਹੈਰਾਨ ਕਰ ਦਿੰਦੀ ਹੈ। ਉਸ ਦਾ ਗਿਆਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਉਨਾਂ ਵਿੱਚ ਸਾਰਾ ਪੰਜਾਬ ਨਜ਼ਰ ਆਉਂਦਾ ਹੈ। ਉਹ ਸਿਰਫ਼ ਮੇਰਾ ‘ਪ੍ਰਕਾਸ਼ ਪੰਜਾਬ ਦਾ’ ਨਹੀਂ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

Share This Article
Leave a Comment